ਅਮਰੀਕਾ ਵਿੱਚ ਪੁਲੀਸ ਨੇ ਭਾਰਤੀ ਮੂਲ ਦੇ 18 ਸਾਲਾ ਨੌਜਵਾਨ ਨੂੰ ਮਾਰੀ ਗੋਲੀ

ਵਾਸ਼ਿੰਗਟਨ, 21 ਅਪ੍ਰੈਲ (ਸ.ਬ.) ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 18 ਸਾਲਾ ਨੌਜਵਾਨ ਨੂੰ ਅਮਰੀਕੀ ਪੁਲੀਸ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਨਾਥਨੀਲ ਪ੍ਰਸਾਦ ਦੇ ਤੌਰ ਤੇ ਕੀਤੀ ਗਈ ਹੈ| ਕੈਲੀਫੋਰਨੀਆ ਪੁਲੀਸ ਨੇ ਦੱਸਿਆ ਕਿ ਉਹ ਇਕ ਦੋਸ਼ ਤਹਿਤ ਵਾਟੰਡ ਸੀ ਅਤੇ 22 ਮਾਰਚ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਉਹ ਫਰਾਰ ਹੋ ਗਿਆ ਸੀ|
ਫਰੀਮੋਂਟ ਪੁਲੀਸ ਨੇ ਪੰਜ ਅਪ੍ਰੈਲ ਨੂੰ ਫਰੀਮੋਂਟ ਦੇ ਇਕ ਇਲਾਕੇ ਵਿੱਚ ਇਕ ਗੱਡੀ ਵਿੱਚ ਜਾ ਰਹੇ ਪ੍ਰਸਾਦ ਨੂੰ ਪਛਾਣ ਲਿਆ ਸੀ| ਇਸ ਦੇ ਬਾਅਦ ਪੁਲੀਸ ਰੇਡੀਓ ਤੇ ਵਾਹਨ ਬਾਰੇ ਸੂਚਨਾ ਦਿੱਤੀ ਜਾਣ ਲੱਗ ਗਈ ਸੀ ਅਤੇ ਪੁਲੀਸ ਇਸ ਨੂੰ ਲੱਭਣ ਲੱਗ ਗਈ ਸੀ| ਜਾਂਚ ਰਿਪੋਰਟਾਂ ਮੁਤਾਬਕ ਵਾਹਨ ਦੇ ਡਰਾਈਵਰ ਨੇ ਗੱਡੀ ਰੋਕੀ ਅਤੇ ਪ੍ਰਸਾਦ ਉਥੋਂ ਭੱਜ ਗਿਆ| ਪੁਲੀਸ ਨੇ ਦੱਸਿਆ ਕਿ ਇਸ ਦੇ ਬਾਅਦ ਉਸ ਨੇ ਇਕ ਪੁਲੀਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਦੋ ਗੋਲੀਆਂ ਚਲਾਈਆਂ| ਇਸ ਦੇ ਜਵਾਬ ਵਿੱਚ ਪੁਲੀਸ ਨੇ ਗੋਲੀ ਚਲਾਈ ਜਿਸ ਨਾਲ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ ਅਤੇ ਕੁੱਝ ਦੇਰ ਬਾਅਦ ਉਸ ਦੀ ਮੌਤ ਹੋ ਗਈ|

Leave a Reply

Your email address will not be published. Required fields are marked *