ਅਮਰੀਕਾ ਵਿੱਚ ਪੜ੍ਹਾਈ ਕਰਨ ਗਏ ਭਾਰਤੀ ਨੌਜਵਾਨ ਦੀ ਜਹਾਜ਼ ਹਾਦਸੇ ਵਿੱਚ ਮੌਤ

ਐਰੀਜੋਨਾ, 13 ਅਪ੍ਰੈਲ (ਸ.ਬ.) ਅਮਰੀਕਾ ਦੇ ਐਰੀਜੋਨਾ ਦੇ ਉਪਨਗਰ ਫੀਨਿਕਸ ਵਿੱਚ 9 ਅਪ੍ਰੈਲ ਨੂੰ ਇਕ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ| ਇਸ ਵਿੱਚ ਮਾਰੇ ਗਏ 6 ਵਿਅਕਤੀਆਂ ਵਿੱਚੋਂ ਇਕ ਦੀ ਪਛਾਣ ਭਾਰਤੀ ਨੌਜਵਾਨ ਵਜੋਂ ਕੀਤੀ ਗਈ ਹੈ ਜੋ ਅਮਰੀਕੀ ਵਪਾਰੀ ਸੀ ਅਤੇ ਕੁੱਝ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ| ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ‘ਵ੍ਹਾਹਟਸ ਹੈਪੀ ਕਲੋਥਿੰਗ’ ਦੇ ਸੰਸਥਾਪਕ ਆਨੰਦ ਪਟੇਲ (26) ਵਜੋਂ ਹੋਈ ਹੈ| ਲਾਸ ਵੇਗਾਸ ਵੱਲੋਂ ਜਾ ਰਿਹਾ ਜਹਾਜ਼ ਪਾਈਪ ਪੀ.ਏ.-24 ਕੋਮਾਂਚੇ ਉਡਾਣ ਭਰਨ ਦੇ 15 ਮਿੰਟਾਂ ਬਾਅਦ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ|
ਜ਼ਮੀਨ ਤੇ ਡਿੱਗਣ ਮਗਰੋਂ ਜਹਾਜ਼ ਵਿੱਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ| ਇਸ ਵਿੱਚ ਸਵਾਰ ਸਾਰੇ 6 ਯਾਤਰੀਆਂ ਦੀ ਮੌਤ ਹੋ ਗਈ| ਸਾਰੇ ਮ੍ਰਿਤਕਾਂ ਦੀ ਉਮਰ 22 ਤੋਂ 28 ਸਾਲ ਵਿਚਕਾਰ ਹੈ| ਸਥਾਨਕ ਅਖਬਾਰ ਮੁਤਾਬਕ ਹੈਪੀ ਦੇ ਨਾਂ ਤੋਂ ਜਾਣਿਆ ਜਾਂਦਾ ਆਨੰਦ ਪਟੇਲ ਆਪਣੇ ਜੁੜਵਾ ਭਰਾ ਆਕਾਸ਼ ਪਟੇਲ ਨਾਲ ਸਾਲ 2009 ਵਿੱਚ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ| ਉਨ੍ਹਾਂ ਨੇ ਕੱਪੜਿਆਂ ਦੀ ਚੇਨ ਦੇ ਸਹਿ ਸੰਸਥਾਪਕ ਅਤੇ ਇਵੈਂਟ ਪ੍ਰੋਮੋਟਰ ਦੇ ਤੌਰ ਤੇ ਕੰਮ ਕੀਤਾ|
ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਇਸ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ| ਆਨੰਦ ਪਟੇਲ ਦੇ ਭਰਾ ਨੇ ਕਿਹਾ ਕਿ ਇਹ ਹਾਦਸਾ ਬਹੁਤ ਭਿਆਨਕ ਸੀ ਅਤੇ ਉਸ ਨੇ ਆਪਣੇ ਪਿਆਰੇ ਭਰਾ ਨੂੰ ਗੁਆ ਲਿਆ| ਉਸ ਨੇ ਭਿੱਜੀਆਂ ਹੋਈਆਂ ਅੱਖਾਂ ਨਾਲ ਕਿਹਾ ਉਹ ਹਮੇਸ਼ਾ ਹੱਸਦਾ-ਖੇਡਦਾ ਰਹਿੰਦਾ ਸੀ| ਫਿਲਹਾਲ ਨੈਸ਼ਨਸ ਟਰਾਂਸਪੋਰਟ ਸੇਫਟੀ ਬੋਰਡ ਵਲੋਂ ਇਸ ਹਾਦਸੇ ਦੀ ਜਾਂਚ ਹੋ ਰਹੀ ਹੈ|

Leave a Reply

Your email address will not be published. Required fields are marked *