ਅਮਰੀਕਾ ਵਿੱਚ ਭਾਰਤੀ ਨੌਜਵਾਨ ਦੀ ਹੱਤਿਆ

ਬਰਲਿੰਗ, 7 ਜੁਲਾਈ (ਸ.ਬ.)  ਪਿਛਲੇ ਕਈ ਦਿਨਾਂ ਤੋਂ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਹੁਣ ਇਕ ਹੋਰ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ|
ਇਸ ਵਾਰ ਅਮਰੀਕਾ ਦੇ ਬਰਲਿੰਗ ਸ਼ਹਿਰ ਵਿੱਚ ਇਕ ਭਾਰਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ| ਗੁਜਰਾਤ ਦੇ ਰਾਜਕੋਟ ਜ਼ਿਲੇ ਦੇ ਧੋਰਾਜੀ ਦੇ ਰਹਿਣ ਵਾਲੇ ਪ੍ਰਤੀਕ ਜਗਾਣੀ ਦੀ ਹੱਤਿਆ ਕਰ ਦਿੱਤੀ ਗਈ ਸੀ| ਪ੍ਰਤੀਕ ਬਰਲਿੰਗ ਵਿੱਚ ਇਕ ਹੋਟਲ ਵਿੱਚ ਕੰਮ ਕਰਦਾ ਸੀ| ਉਸ ਦਾ ਸਿਰਫ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ|

Leave a Reply

Your email address will not be published. Required fields are marked *