ਅਮਰੀਕਾ ਵਿੱਚ ਭਾਰਤੀ ਬੱਚੇ ਨੇ ਜਿੱਤਿਆ 42,000 ਡਾਲਰ ਦਾ ਇਨਾਮ

ਹਿਊਸਟਨ, 1 ਜੂਨ (ਸ.ਬ.) ਅਮਰੀਕਾ ਵਿੱਚ ਭਾਰਤੀ ਮੂਲ ਦੇ ਇਕ ਅਮਰੀਕੀ ਬੱਚੇ ਨੇ ‘ਸਕਰਿਪਸ ਸਪੈਲਿੰਗ ਬੀ ਮੁਕਾਬਲੇ’ ਦਾ ਖਿਤਾਬ ਜਿੱਤਿਆ ਹੈ| ਕੋਈਨੋਨੀਆ ਸ਼ਬਦ ਦੀ ਸਹੀ ਲਿਖਾਵਟ ਅਤੇ ਅਰਥ ਦੱਸ ਕੇ 14 ਸਾਲਾ ਕਾਰਤਿਕ ਨਾਂ ਦੇ ਬੱਚੇ ਨੇ ਇਸ ਖਿਤਾਬ ਨੂੰ ਜਿੱਤਿਆ ਹੈ, ਜੋ ਭਾਰਤੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ| ਉਸ ਨੇ ਤਕਰੀਬਨ 42,000 ਡਾਲਰ ਦੀ ਨਕਦ ਰਾਸ਼ੀ ਅਤੇ ਹੋਰ ਕਈ ਇਨਾਮ ਜਿੱਤੇ| ਕੋਈਨੋਨੀਆ ਦਾ ਅਰਥ ਈਸਾਈ ਮੇਲਜੋਲ ਜਾਂ ਸਮਾਗਮ ਹੁੰਦਾ ਹੈ|
ਮੁਕਾਬਲੇ ਦੌਰਾਨ ਕਈ ਦੌਰ ਚੱਲੇ | ਟੈਕਸਾਸ ਦੇ ਮੈਕਕਿਨੀ ਵਿੱਚ ਰਹਿਣ ਵਾਲੇ 8ਵੀਂ ਜਮਾਤ ਦੇ ਕਾਰਤਿਕ ਦਾ ਮੁਕਾਬਲਾ ਇਕ ਹੋਰ ਭਾਰਤੀ ਬੱਚੀ ਨਿਆਸਾ ਮੋਦੀ ਨਾਲ ਸੀ| ਸ਼ੁਰੂਆਤੀ 516 ਪ੍ਰਤੀਯੋਗੀਆਂ ਵਿੱਚੋਂ ਆਖਰੀ ਦੋ ਤਕ ਪੁੱਜਣ ਵਾਲੇ ਕਾਰਤਿਕ ਅਤੇ ਨਿਆਸਾ ਹੀ ਸਨ| ਕਾਰਤਿਕ ਨੇ ਕਿਹਾ ਕਿ ਮੈਨੂੰ ਯਕੀਨ ਤਾਂ ਸੀ ਕਿ ਮੈਂ ਜਿੱਤਾਂਗਾ ਪਰ ਮੈਂ ਸੋਚਿਆ ਨਹੀਂ ਸੀ ਕਿ ਇਹ ਸੱਚ-ਮੁੱਚ ਹੋ ਜਾਵੇਗਾ|

Leave a Reply

Your email address will not be published. Required fields are marked *