ਅਮਰੀਕਾ ਵਿੱਚ ਭਾਰਤੀ ਮਹਿਲਾ ਨੂੰ ਅੰਗਹੀਣ ਪੁੱਤਰ ਨਾਲੋਂ ਵੱਖਰਾ ਕੀਤਾ

ਵਾਸ਼ਿੰਗਟਨ, 30 ਜੂਨ (ਸ.ਬ.) ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਤੋਂ ਬਾਅਦ ਉਥੇ ਪਨਾਹ ਮੰਗ ਰਹੀ ਇਕ ਭਾਰਤੀ ਮਹਿਲਾ ਨੂੰ 5 ਸਾਲਾਂ ਦੇ ਉਸ ਦੇ ਅਪਾਹਜ ਪੁੱਤਰ ਨੂੰ ਅਲਗ ਕਰ ਦਿੱਤਾ ਗਿਆ ਹੈ| ਮੀਡੀਆ ਵਿੱਚ ਆਈਆਂ ਖਬਰਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ| ਵਾਸ਼ਿੰਗਟਨ ਪੋਸਟ ਦੀ ਖਬਰ ਮੁਤਾਬਕ ਐਰੀਜ਼ੋਨਾ ਦੀ ਅਦਾਲਤ ਨੇ ਭਾਵਨ ਪਟੇਲ ਦੇ ਬੱਚੇ ਨੂੰ ਦੁਬਾਰਾ ਮਿਲਣ ਲਈ 30, 000 ਡਾਲਰ ਦੀ ਜ਼ਮਾਨਤ ਰਾਸ਼ੀ ਨਿਰਧਾਰਤ ਕੀਤੀ ਹੈ|
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਆਪਣੇ ਪੁੱਤਰ ਨੂੰ ਮਿਲ ਪਾਵੇਗੀ ਜਾਂ ਨਹੀਂ| ‘ਜ਼ੀਰੋ ਟਾਲਰੇਂਸ’ ਨਾ ਕਰਨ ਦੀ ਨੀਤੀ ਦੇ ਅਨੁਸਾਰ ਕਿਸੇ ਭਾਰਤੀ ਨੂੰ ਉਸ ਦੇ ਬੱਚੇ ਤੋਂ ਵੱਖ ਕਰਨ ਦਾ ਇਹ ਪਹਿਲਾ ਮਾਮਲਾ ਹੈ| ਪੋਸਟ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਮਹਿਲਾ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਸੀ| ਬਾਡ ਸੁਣਵਾਈ ਦੇ ਦੌਰਾਨ ਪਟੇਲ ਅਤੇ ਉਸ ਦੇ ਅਟਾਰਨੀ ਨੇ ਕਿਹਾ ਕਿ ਉਹ ਭਾਰਤ ਦੇ ਅਹਿਦਾਮਾਬਾਦ ਵਿੱਚ ਰਾਜਨੀਤਕ ਉਤਪੀੜਣ ਤੋਂ ਬਚਣ ਲਈ ਆਪਣੇ 5 ਸਾਲ ਦੇ ਬੱਚੇ ਨਾਲ ਯੂਨਾਨ ਗਈ| ਉਥੋਂ ਮੈਕਸੀਕੋ ਅਤੇ ਫਿਰ ਉਥੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਈ|
ਹਾਲ ਹੀ ਵਿੱਚ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਵਾਸ਼ਿੰਗਟਨ, ਨਿਊ ਮੈਕਸੀਕੋ, ਓਰੇਗਨ ਅਤੇ ਪਨੇਸਿਲਵੇਨੀਆ ਦੀਆਂ ਜੇਲਾਂ ਵਿੱਚ 200 ਭਾਰਤੀ ਕੈਦ ਹਨ| ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਦੇ ਹਨ| ਵਾਸ਼ਿੰਗਟਨ ਡੀ. ਸੀ. ਵਿੱਚ ਭਾਰਤੀ ਦੂਤਘਰ ਅਤੇ ਨਿਊਯਾਰਕ, ਹਿਊਸਟਨ ਅਤੇ ਸੈਨ ਫ੍ਰਾਂਸੀਸਕੋ ਵਿੱਚ ਇਸ ਦੇ ਵਣਜ ਦੂਤਘਰਾਂ ਨੇ ਆਪਣੇ ਨਾਗਰਿਕਾਂ ਨੂੰ ਦੂਤਾਵਾਸ ਸਹਾਇਤਾ ਮੁਹੱਈਆ ਕਰਾਉਣ ਅਤੇ ਤੱਥਾਂ ਦਾ ਪਤਾ ਲਾਉਣ ਲਈ ਆਪਣੇ ਸੀਨੀਅਰ ਡਿਪਲੋਮੈਟਾਂ ਨੂੰ ਭੇਜਿਆ ਹੈ| ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਹੁਣ ਤੱਕ 2300 ਤੋਂ ਵਧ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਅਲਗ ਕੀਤਾ ਜਾ ਚੁੱਕਿਆ ਹੈ ਜਿਸ ਦੇ ਲਈ ਅਮਰੀਕੀ ਪ੍ਰਸ਼ਾਸਨ ਦੀ ਵਿਆਪਰ ਜੰਮ ਕੇ ਨਿੰਦਾ ਹੋਈ ਹੈ|

Leave a Reply

Your email address will not be published. Required fields are marked *