ਅਮਰੀਕਾ ਵਿੱਚ ਭਾਰਤੀ ਮੂਲ ਦੀ ਡਾਕਟਰ ਨੇ ਕਬੂਲਿਆ ਧੋਖਾਧੜੀ ਦਾ ਦੋਸ਼

ਨਿਊਯਾਰਕ, 25 ਜੁਲਾਈ (ਸ.ਬ.) ਭਾਰਤੀ ਮੂਲ ਦੀ ਇਕ ਮਹਿਲਾ ਡਾਕਟਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦਵਾਈਆਂ ਦੇਣ ਅਤੇ ਸਿਹਤ ਸੇਵਾਵਾਂ ਵਿੱਚ ਧੋਖਾ ਕਰਨ ਦੇ ਦੋਸ਼ ਸਵੀਕਾਰ ਕਰ ਲਿਆ ਹੈ| ਅਮਰੀਕਾ ਦੇ ਵਕੀਲ ਸਕਾਟ ਬ੍ਰੈਡੀ ਨੇ ਦੱਸਿਆ ਕਿ ਪੇਨਸਿਲਵੇਨੀਆ ਦੀ 68 ਸਾਲਾ ਮਧੂ ਅਗਰਵਾਲ ਨੇ ਅਮਰੀਕੀ ਜ਼ਿਲਾ ਜੱਜ ਆਥਰ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕਰ ਲਿਆ| ਪੇਨਸਿਲਵੇਨੀਆ ਵਿੱਚ ਇਕ ਕਲੀਨਕ ਵਿੱਚ ਪ੍ਰੈਕਟਿਸ ਕਰਨ ਵਾਲੀ ਮਧੂ ਅਗਰਵਾਲ ਅਤੇ ਹੋਰਾਂ ਨੇ ਆਪਸ ਵਿੱਚ ਸਾਜਿਸ਼ ਰਚੀ ਸੀ| ਉਨ੍ਹਾਂ ਨੇ ਮਰੀਜ਼ਾਂ ਨੂੰ ਗੈਰ-ਕਾਨੂੰਨੀ ਰੂਪ ਨਾਲ ਦਵਾਈਆਂ ਲਿਖ ਕੇ ਦਿੱਤੀਆਂ ਅਤੇ ਕਈਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਇਹ ਦਵਾਈਆਂ ਵੇਚੀਆਂ| ਅਗਰਵਾਲ ਉੱਤੇ ਸਿਹਤ ਸੇਵਾਵਾਂ ਵਿੱਚ ਧੋਖਾਧੜੀ ਕਰਨ ਦਾ ਵੀ ਦੋਸ਼ ਹੈ| ਅਜਿਹਾ ਦੋਸ਼ ਹੈ ਕਿ ਉਸ ਨੇ ਗੈਰ-ਕਾਨੂੰਨੀ ਦਵਾਈਆਂ ਦੀਆਂ ਕੀਮਤਾਂ ਦੇ ਭੁਗਤਾਨ ਲਈ ਬੀਮੇ ਦੇ ਨਕਲੀ ਦਾਅਵੇ ਕੀਤੇ| ਉਸ ਨੂੰ ਨਵੰਬਰ ਮਹੀਨੇ ਸਜ਼ਾ ਸੁਣਾਈ ਜਾਵੇਗੀ| ਅਗਰਵਾਲ ਨੂੰ 10 ਸਾਲ ਦੀ ਜੇਲ ਅਤੇ 500,000 ਡਾਲਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ| ਇਸ ਦੇ ਨਾਲ ਹੀ ਉਸ ਨੂੰ ਸਿਹਤ ਸੇਵਾਵਾਂ ਵਿੱਚ ਧੋਖਾ ਕਰਨ ਲਈ 10 ਸਾਲ ਦੀ ਜੇਲ ਅਤੇ 250,000 ਡਾਲਰ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ|

Leave a Reply

Your email address will not be published. Required fields are marked *