ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਨੇ ਰਿਸ਼ਵਤ ਲੈਣ ਦਾ ਦੋਸ਼ ਮੰਨਿਆ

ਨਿਊਯਾਰਕ, 3 ਫਰਵਰੀ (ਸ.ਬ.) ਅਮਰੀਕਾ ਵਿੱਚ ਭਾਰਤੀ ਮੂਲ ਦੇ ਇਕ ਡਾਕਟਰ ਨੇ ਆਪਣੇ ਮਰੀਜ਼ਾਂ ਨੂੰ ਇਕ ਵਿਅਕਤੀ ਦੇ ਮੈਡੀਕਲ ਜਾਂਚ ਕੇਂਦਰ (ਕੰਪਨੀ) ਵਿੱਚ ਭੇਜਣ ਬਦਲੇ ਉਸ ਕੋਲੋਂ 10 ਹਜ਼ਾਰ ਅਮਰੀਕੀ ਡਾਲਰ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਨੂੰ ਮੰਨ ਲਿਆ ਹੈ| ਸ਼ਿਕਾਗੋ ਦੇ ਨੀਲ ਸ਼ਰਮਾ ਨੇ ਅਮਰੀਕਾ ਦੇ ਜ਼ਿਲਾ ਜੱਜ ਫੈਡਰਿਕ ਕਪਾਲਾ ਸਾਹਮਣੇ ਆਪਣੇ ਤੇ ਲੱਗੇ ਦੋਸ਼ ਕਬੂਲ ਲਏ ਹਨ| ਉਹ ਮਾਰਚ 2011 ਵਿੱਚ ਇਲੀਨੋਇਸ ਵਿੱਚ ਇਕ ਲਾਇਸੈਂਸੀ ਡਾਕਟਰ ਦੇ ਤੌਰ ਤੇ ਬਤੌਰ ਕੰਮ ਕਰ ਰਿਹਾ ਸੀ| ਉਹ ਸਤੰਬਰ 2013 ਅਤੇ ਮਾਰਚ 2015 ਦਰਮਿਆਨ ਦੇਖਭਾਲ ਦੀ ਸੇਵਾ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਦਾ ਮੈਡੀਕਲ ਡਾਇਰੈਕਟਰ ਸੀ, ਜਿਸ ਨੇ ਸਿਹਤ ਦੇਖਭਾਲ ਲਾਭ ਮੁਹੱਈਆ ਕਰਵਾਉਣ ਲਈ ਮੇਡੀਕੇਅਰ ਅਤੇ ਮੇਡੀਕਐਡ ਨਾਲ ਸਮਝੌਤਾ ਕੀਤਾ ਸੀ| ਇਲੀਨੋਇਸ ਸੂਬੇ ਨੇ ਉਨ੍ਹਾਂ ਰੋਗੀਆਂ ਨੂੰ ਨਰਸਿੰਗ               ਸੇਵਾ ਮੁਹੱਈਆ ਕਰਵਾਉਣ ਲਈ ਜਾਂਚ ਕੇਂਦਰ ਨਾਲ ਸਮਝੌਤਾ ਕੀਤਾ, ਜੋ ਫੈਡਰਲ ਬੀਮਾ ਪ੍ਰੋਗਰਾਮ                       ਮੈਡੀਕੇਅਰ, ਮੈਡੀਕਐਡ ਜਾਂ ਦੋਹਾਂ ਤਹਿਤ ਕਵਰ ਹੁੰਦੇ ਹਨ| ਸਾਲ 2015 ਦੀ ਸ਼ੁਰੂਆਤ ਵਿੱਚ ਕੰਪਨੀ ਨੇ ਨਰਸਿੰਗ ਸੇਵਾਵਾਂ ਮੁਹੱਈਆ ਕਰਵਾਉਣ ਲਈ ਤਿੰਨ ਹੋਰ ਕੰਪਨੀਆਂ ਨਾਲ ਕਾਨਟ੍ਰੈਕਟ ਕੀਤਾ| ਸ਼ਰਮਾ ਨੇ ਸਵੀਕਾਰ ਕੀਤਾ ਕਿ ਫਰਵਰੀ ਤੋਂ ਮਾਰਚ 2015 ਦਰਮਿਆਨ ਕੰਪਨੀ ਦੇ ਮੈਡੀਕਲ ਡਾਇਰੈਕਟਰ ਅਤੇ ਏਜੰਟ ਦੇ ਤੌਰ ਤੇ ਉਸ ਨੇ ਇਕ ਵਿਅਕਤੀ ਕੋਲੋਂ 2500 ਅਤੇ 7500 ਅਮਰੀਕੀ ਡਾਲਰ ਮੰਗੇ ਅਤੇ ਉਸ ਨੇ ਆਪਣਾ ਇਹ ਦੋਸ਼ ਮੰਨ ਵੀ ਲਿਆ ਹੈ| ਇਹ ਪੈਸਾ ਉਸ ਨੇ ਵਿਅਕਤੀ ਦੀ ਕੰਪਨੀ ਵਿੱਚ ਹੋਰ ਮਰੀਜ਼ ਭੇਜਣ ਬਦਲੇ ਲਿਆ ਸੀ| ਨਾਲ ਹੀ ਇਹ ਸ਼ਰਮਾ ਦੀ ਕੰਪਨੀ ਦੇ ਤਣਾਅ ਰੋਕੂ ਨਿਗਰਾਨੀ ਕੰਪਨੀ ਅਤੇ ਹਸਪਤਾਲ ਵਿੱਚ ਮੁੜ ਭਰਤੀ ਪ੍ਰੋਗਰਾਮ ਰਾਹੀਂ ਅਡੀਸ਼ਨਲ ਮੈਡੀਕਐਡ ਅਤੇ ਮੈਡੀਕਲ ਸਹੂਲਤਾਂ ਲੈਣ ਵਾਲਿਆਂ ਨੂੰ ਭੇਜਣ ਲਈ ਵੀ ਸੀ| ਸ਼ਰਮਾ ਨੂੰ ਜ਼ਿਆਦਾਤਰ 10 ਸਾਲ ਦੀ ਸਜ਼ਾ ਹੋ ਸਕਦੀ ਹੈ, ਕੈਦ ਤੋਂ ਬਾਅਦ ਤਿੰਨ ਸਾਲ ਤੱਕ ਨਿਗਰਾਨੀ ਹੇਠ ਰਹਿਣਾ ਪੈ ਸਕਦਾ ਹੈ ਅਤੇ ਉਨ੍ਹਾਂ ਤੇ 2.5 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ|

Leave a Reply

Your email address will not be published. Required fields are marked *