ਅਮਰੀਕਾ ਵਿੱਚ ਭਾਰਤੀ ਵਿਅਕਤੀ ਨੂੰ ਲੱਗਾ 86 ਲੱਖ ਡਾਲਰ ਦਾ ਜ਼ੁਰਮਾਨਾ

ਨਿਊਯਾਰਕ, 31 ਅਕਤੂਬਰ (ਸ.ਬ.) ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਕੰਪਿਊਟਰ ਨੈਟਵਰਕ ਤੇ ਸਾਈਬਰ ਹਮਲੇ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 86 ਲੱਖ ਡਾਲਰ ਦਾ ਜ਼ੁਰਮਾਨਾ ਭਰਨਾ ਪਿਆ ਅਤੇ 6 ਮਹੀਨੇ ਘਰ ਵਿਚ ਕੈਦ ਰਹਿਣ ਦੀ ਸਜ਼ਾ ਸੁਣਾਈ ਗਈ ਹੈ| ਨਿਊਜਰਸੀ ਦੇ 22 ਸਾਲਾ ਪਾਰਸ ਝਾਅ ਨੇ ਪਹਿਲਾਂ ਅਮਰੀਕੀ ਜ਼ਿਲ੍ਹਾ ਜੱਜ ਮਾਈਕਲ ਸ਼ਿਪ ਦੇ ਸਾਹਮਣੇ ਕੰਪਿਊਟਰ ਦੀ ਦੁਰਵਰਤੋਂ ਕਰਨ ਦਾ ਦੋਸ਼ ਮੰਨ ਲਿਆ ਸੀ| ਉਸ ਨੇ ਧੋਖਾਧੜੀ ਵਾਲੇ ਬੌਟਨੇਟ ਬਣਾਉਣ ਵਿਚ ਵੀ ਹਿੱਸਾ ਲਿਆ ਸੀ, ਜਿਸ ਕਾਰਨ ਹਜ਼ਾਰਾਂ ਤੰਤਰ ਪ੍ਰਭਾਵਿਤ ਹੋਏ ਸਨ| ਪਿਛਲੇ ਮਹੀਨੇ ਟ੍ਰੈਂਨਟਨ ਸੰਘੀ ਅਦਾਲਤ ਵਿੱਚ ਸਜ਼ਾ ਦੇਣ ਵਾਲੇ ਸ਼ਿਪ ਨੇ ਝਾਅ ਨੂੰ ਨਿਗਰਾਨੀ ਵਿੱਚ ਰਹਿਣ ਅਤੇ 2500 ਘੰਟੇ ਭਾਈਚਾਰਕ ਸੇਵਾ ਕਰਨ ਦਾ ਹੁਕਮ ਦਿੱਤਾ ਸੀ|
ਅਦਾਲਤ ਵਿੱਚ ਦਰਜ ਦਸਤਾਵੇਜ਼ਾਂ ਮੁਤਾਬਕ ਨਵੰਬਰ 2014 ਅਤੇ ਸਤੰਬਰ 2016 ਦੌਰਾਨ ਝਾਅ ਨੇ ਨਿਊਜਰਸੀ ਸਥਿਤ ਰੂਟਰ ਯੂਨੀਵਰਸਿਟੀ ਦੇ ਨੈਟਵਰਕ ਤੇ ‘ਡਿਸਟ੍ਰੀਬਿਊਟਡ ਆਫ ਸਰਵਿਸ’ ਹਮਲੇ ਕੀਤੇ| ਝਾਅ ਦੇ ਹਮਲਿਆਂ ਨੇ ਯੂਨੀਵਰਸਿਟੀ ਦੇ ਕੇਂਦਰੀ ਪ੍ਰਮਾਣੀਕਰਣ ਸਰਵਰ ਨੂੰ ਬੰਦ ਕਰ ਦਿੱਤਾ ਸੀ ਜੋ ਕਿ ਹੋਰ ਚੀਜ਼ਾਂ ਨਾਲ ਗੇਟਵੇਅ ਪੋਰਟਲ ਤੋਂ ਚਾਲੂ ਰੱਖਦਾ ਸੀ ਜਿਸ ਦੇ ਰਾਹੀਂ ਕਰਮਚਾਰੀ ਅਤੇ ਵਿਦਿਆਰਥੀ ਅਸਾਈਨਮੈਂਟ ਭੇਜਦੇ ਸਨ| ਝਾਅ ਲਗਾਤਾਰ ਕਈ ਸਮੇਂ ਤਕ ਪੋਰਟਲ ਨੂੰ ਆਫਲਾਈਨ ਕਰਨ ਵਿੱਚ ਸਫਲ ਰਿਹਾ ਅਤੇ ਇਸ ਕਾਰਨ ਯੂਨੀਵਰਸਿਟੀ ਅਤੇ ਉਸ ਦੇ ਵਿਦਿਆਰਥੀਆਂ ਨੂੰ ਨੁਕਸਾਨ ਪੁੱਜਾ| ਪਿਛਲੇ ਸਾਲ ਦਸੰਬਰ ਵਿੱਚ ਪੈਂਸਿਲਵੇਨਿਆ ਦੇ 21 ਸਾਲਾ ਜੋਸ਼ੀਆ ਵ੍ਹਾਈਟ ਅਤੇ ਲੁਈਸਿਆਨਾ ਦੇ 22 ਸਾਲਾ ਡਾਲਟਨ ਨਾਰਮਨ ਨਾਲ ਝਾਅ ਨੇ ਅਲਾਸਕਾ ਜ਼ਿਲ੍ਹੇ ਵਿੱਚ ਆਪਣਾ ਦੋਸ਼ ਕਬੂਲ ਕੀਤਾ ਸੀ, ਜਿਸ ਕਾਰਨ ਉਸ ਤੇ ਕੰਪਿਊਟਰ ਧੋਖਾਧੜੀ ਦੇ ਦੋਸ਼ ਲੱਗੇ ਸਨ|

Leave a Reply

Your email address will not be published. Required fields are marked *