ਅਮਰੀਕਾ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਦੀ ਮ੍ਰਿਤਕ ਦੇਹ ਪੁੱਜੀ ਭਾਰਤ

ਹੈਦਰਾਬਾਦ/ਕੰਸਾਸ , 12 ਜੁਲਾਈ (ਸ.ਬ.) ਅਮਰੀਕਾ ਦੇ ਸ਼ਹਿਰ ਕੰਸਾਸ ਵਿੱਚ ਲੁੱਟ-ਖੋਹ ਦੀ ਸ਼ੱਕੀ ਘਟਨਾ ਦੌਰਾਨ ਗੋਲੀਬਾਰੀ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਸ਼ਰਤ ਕੱਪੂ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਭਾਰਤ ਵਿੱਚ ਉਸ ਦੇ ਘਰ ਪੁੱਜ ਗਈ ਹੈ| ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਸ਼ਰਤ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰਕ ਮੈਂਬਰ ਲੈਣ ਪੁੱਜੇ| ਮ੍ਰਿਤਕ ਦੇਹ ਪੁੱਜਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਬੰਡਾਰੂ ਦੱਤਾਤਰੋਯ ਸਮੇਤ ਕਈ ਸਿਆਸੀ ਨੇਤਾ ਮੌਜੂਦ ਸਨ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਹੌਂਸਲਾ ਦਿੱਤਾ|
ਤੇਲੰਗਾਨਾ ਦੇ ਰਹਿਣ ਵਾਲੇ ਸ਼ਰਤ ਕੱਪੂ ਕੰਸਾਸ ਸ਼ਹਿਰ ਵਿਚ ਸਥਿਤ ਯੂਨੀਵਰਸਿਟੀ ਆਫ ਮਿਸੌਰੀ ਦਾ ਵਿਦਿਆਰਥੀ ਸੀ| ਬੀਤੇ ਹਫਤੇ ਇਕ ਰੈਸਟੋਰੈਂਟ ਵਿੱਚ ਲੁੱਟ-ਖੋਹ ਦੀ ਸ਼ੱਕੀ ਘਟਨਾ ਦੌਰਾਨ ਉਸ ਨੂੰ ਗੋਲੀ ਲੱਗ ਗਈ|
ਸ਼ਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ| ਕੰਸਾਸ ਸ਼ਹਿਰ ਦੀ ਸਥਾਨਕ ਮੀਡੀਆ ਮੁਤਾਬਕ ਸ਼ਰਤ ਇਸੇ ਰੈਸਟੋਰੈਂਟ ਵਿਚ ਕਰਮਚਾਰੀ ਸੀ| ਲੁੱਟ-ਖੋਹ ਕਰਨ ਆਏ ਸ਼ੱਕੀ ਲੁਟੇਰੇ ਨੇ ਸ਼ਰਤ ਦੀ ਪਿੱਠ ਵਿੱਚ ਗੋਲੀ ਮਾਰੀ|
ਕੰਸਾਸ ਪੁਲੀਸ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੱਕੀ ਕਾਤਲ ਦੀ ਸੂਚਨਾ ਦੇਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ|

Leave a Reply

Your email address will not be published. Required fields are marked *