ਅਮਰੀਕਾ ਵਿੱਚ ਮਿਲੀ ਪਟਿਆਲੇ ਦੇ ਨੌਜਵਾਨ ਦੀ ਲਾਸ਼

ਬੇਕਰਸਫੀਲਡ, 30 ਨਵੰਬਰ (ਸ.ਬ.) ਸਾਊਥ-ਵੈਸਟ ਬੇਕਰਸਫੀਲਡ ਦੇ ਕੈਂਬਰਿੱਜ਼ ਅਪਾਰਟਮੈਂਟ ਦੇ ਪਾਰਕਿੰਗ ਲਾਟ ਵਿੱਚ ਤਕਰੀਬਨ ਅੱਧੀ ਰਾਤ ਨੂੰ ਇੱਕ ਹੋਰ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਹੈ| ਪੁਲੀਸ ਇਸ ਤਹਿਕੀਕਾਤ ਵਿੱਚ ਲੋਕਾਂ ਤੋਂ ਮਦਦ ਮੰਗ ਰਹੀ ਹੈ| ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਟਿਵਾਣਾ ਦੇ ਤੌਰ ਤੇ ਹੋਈ ਹੈ ਤੇ ਉਸ ਦੀ ਉਮਰ ਤਕਰੀਬਨ 30 ਕੁ ਸਾਲ ਸੀ| ਉਹ ਪਟਿਆਲੇ ਦੇ ਪਿੰਡ ਦਾਤੂਪੁਰ ਜੱਟਾਂ ਦਾ ਨਿਵਾਸੀ ਸੀ| ਪੁਲੀਸ ਨੂੰ ਅਜੇ ਤੱਕ ਇਸ ਕਤਲ ਸਬੰਧੀ ਕੋਈ ਵੀ ਸੁਰਾਗ ਹੱਥ ਨਹੀਂ ਲੱਗਾ| ਪਤਾ ਲੱਗਾ ਕਿ ਹਰਦੀਪ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ|

Leave a Reply

Your email address will not be published. Required fields are marked *