ਅਮਰੀਕਾ ਵਿੱਚ ਮਿਲੀ 1000 ਸਾਲ ਪੁਰਾਣੀ ਕਿਸ਼ਤੀ

ਲੁਈਸਿਆਨਾ, 24 ਜੂਨ (ਸ.ਬ.) ਅਮਰੀਕਾ ਦੇ ਲੁਈਸਿਆਨਾ ਸ਼ਹਿਰ ਦੇ ਇਕ ਜੋੜੇ ਨੇ ਰੋਡ ਰਿਵਰ ਕਿਨਾਰੇ ਛੁੱਟੀਆਂ ਮਨਾਉਣ ਦਾ ਫੈਸਲਾ ਕੀਤਾ ਪਰ ਉਹ ਨਹੀਂ ਜਾਣਦੇ ਸਨ ਕਿ ਇਹ ਯਾਦਗਾਰ ਸਮਾਂ ਬਣ ਜਾਵੇਗਾ| ਇਸ ਦੌਰਾਨ ਦਲਦਲ ਵਿੱਚ ਉਨ੍ਹਾਂ ਦੀ ਨਜ਼ਰ ਗਈ, ਜਿੱਥੇ ਇਕ ਖਾਸ ਚੀਜ਼ ਪਈ ਸੀ, ਜੋ ਕਿ ਲਗਭਗ 1000 ਸਾਲ ਪੁਰਾਣੀ ਹੈ| ਪਹਿਲੀ ਨਜ਼ਰ ਵਿੱਚ ਉਨ੍ਹਾਂ ਨੂੰ ਲੱਗਾ ਕਿ ਇਹ ਕੁੱਝ ਹੋਰ ਹੈ ਫਿਰ ਪਤਾ ਲਗਾ ਕਿ ਇਹ ਡੋਂਗੀ (ਕੈਨੋਈ)ਭਾਵ ਇਕ ਪੁਰਾਣੀ ਕਿਸ਼ਤੀ ਹੈ|
ਰਾਬਰਟ ਕਾਰਨੇਟ ਤੇ ਉਸ ਦੀ ਪਤਨੀ ਜੇਨਾ ਬ੍ਰੈਡਲ ਛੁੱਟੀਆਂ ਮਨਾਉਣ ਲਈ ਸ਼ੇਵਰੇਪੋਰਟ ਸਥਿਤ ਰੋਡ ਰਿਵਰ ਤੇ ਗਏ ਸਨ| ਇਸ ਪੁਰਾਣੀ ਵਸਤੂ ਨੂੰ ਦੇਖ ਉਨ੍ਹਾਂ ਨੇ ਉੱਥੇ ਖੋਦਾਈ ਕਰਨੀ ਸ਼ੁਰੂ ਕੀਤੀ ਉਦੋਂ ਸੱਚ ਸਾਹਮਣੇ ਆਇਆ| ਇਹ ਲਗਭਗ 33 ਫੁੱਟ ਲੰਬੀ ਤੇ 3 ਫੁੱਟ ਚੌੜੀ ਹੈ| ਇਸ ਦਾ ਭਾਰ ਲਗਭਗ 1000 ਪੌਂਡ ਹੈ|
ਕਿਹਾ ਜਾ ਰਿਹਾ ਹੈ ਕਿ ਇਹ ਕੈਡੋ ਇੰਡੀਅਨਜ਼ ਦੀ ਹੋਵੇਗੀ, ਜੋ ਹੁਣ ਅਮਰੀਕਾ ਦੇ ਲੁਇਸਿਆਨਾ ਖੇਤਰ ਵਿੱਚ ਸ਼ਿਫਟ ਹੋ ਚੁੱਕੀ ਹੈ| ਇਸ ਦਾ ਇਕ ਹਿੱਸਾ ਗਾਇਬ ਹੈ ਤੇ ਬਾਕੀ ਬਿਲਕੁਲ ਸੁਰੱਖਿਅਤ ਹੈ| ਹੁਣ ਇਸ ਨੂੰ ਟੈਕਸਾਸ ਏ. ਐਂਡ.ਐਮ ਯੂਨੀਵਰਿਸਟੀ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ|

Leave a Reply

Your email address will not be published. Required fields are marked *