ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਬੰਦੂਕਾਂ ਦੀ ਵਿਕਰੀ ਵਧੀ


ਵਾਸ਼ਿੰਗਟਨ, 31 ਅਕਤੂਬਰ (ਸ.ਬ.) ਅਮਰੀਕਾ ਵਿਚ ਜਿਵੇਂ-         ਜਿਵੇਂ ਰਾਸ਼ਟਰਪਤੀ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਸੇ ਤਰ੍ਹਾਂ ਹਥਿਆਰਾਂ ਦੀ ਵਿਕਰੀ ਦਾ ਗ੍ਰਾਫ ਵੀ ਵਧਦਾ ਜਾ ਰਿਹਾ ਹੈ| ਹਥਿਆਰਾਂ ਦੀ  ਬੇਤਹਾਸ਼ਾ ਖਰੀਦ ਤੋਂ ਬਾਅਦ ਰਿਟੇਲ ਸਾਮਾਨ ਵੇਚਣ ਵਾਲੀ ਕੰਪਨੀ ਵਾਲਮਾਰਟ ਪੂਰੇ ਅਮਰੀਕਾ ਵਿਚ ਆਪਣੇ ਰਿਟੇਲ ਸਟੋਰ ਤੋਂ ਬੰਦੂਕਾਂ ਅਤੇ ਗੋਲਾ-ਬਾਰੂਦ ਦੀ ਵਿਕਰੀ ਨੂੰ ਰੋਕ ਰਹੀ ਹੈ| ਵਾਲਮਾਰਟ ਨੇ ਇਹ ਕਦਮ ਅਜਿਹੇ ਸਮੇਂ ਤੇ ਚੁੱਕਿਆ ਹੈ, ਜਦੋਂ ਚੁਣਾਵੀ ਨਤੀਜੇ ਦੇ ਦਿਨ ਵਿਰੋਧ ਪੈਦਾ ਹੋਣ ਜਾਂ ਇਕਪਾਸੜ ਨਤੀਜਾ ਆਉਣ ਤੇ ਹਿੰਸਕ ਝੜਪ ਹੋਣ ਦਾ ਖ਼ਦਸ਼ਾ ਹੈ|
ਕੋਰੋਨਾ ਵਾਇਰਸ ਕਾਰਨ ਪੂਰੇ ਅਮਰੀਕਾ ਵਿਚ ਬੰਦੂਕਾਂ ਦੀ ਗਿਣਤੀ ਵਿਚ ਕਮੀ ਅਤੇ ਸ਼ਟਡਾਊਨ ਕਾਰਨ ਇਸ ਸਾਲ ਗਨ ਦੀ ਵਿਕਰੀ ਬਹੁਤ ਜ਼ਿਆਦਾ ਹੋਈ ਹੈ| ਇਸ ਤੋਂ ਇਲਾਵਾ ਨਸਲੀ ਵਿਵਾਦ ਅਤੇ ਰਾਜਨੀਤਕ ਤਣਾਅ ਨੇ ਵੀ ਬੰਦੂਕਾਂ ਦੀ ਵਿਕਰੀ ਨੂੰ ਵਧਾਇਆ ਹੈ| ਇਕ ਅਨੁਮਾਨ ਮੁਤਾਬਕ 50 ਲੱਖ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਹਥਿਆਰ ਖ਼ਰੀਦੇ ਹਨ| ਅਮਰੀਕਾ ਵਿਚ ਕੁੱਲ ਆਬਾਦੀ ਤੋਂ ਜ਼ਿਆਦਾ ਬੰਦੂਕਾਂ ਹਨ ਜੋ ਪੂਰੇ ਵਿਸ਼ਵ ਵਿਚ ਬੰਦੂਕਾਂ ਦੀ ਮਲਕੀਅਤ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਹੈ|
ਅਮਰੀਕਾ ਵਿਚ ਰਾਸ਼ਟਰਪਤੀ ਚੋਣ ਨਤੀਜੇ ਤੋਂ ਬਾਅਦ ਅੰਦਰੂਨੀ ਕਲੇਸ਼ ਦਾ ਖਦਸ਼ਾ ਜਤਾਉਣ ਵਾਲਿਆਂ ਵਿਚ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਅਤੇ ਹੋਰ ਸ਼ਾਮਲ ਹਨ| ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਵਾਰ ਸੰਕੇਤ ਦਿੱਤਾ ਹੈ ਕਿ ਜੇਕਰ ਚੋਣ ਨਤੀਜਾ ਉਨ੍ਹਾਂ ਦੇ ਖਿਲਾਫ਼ ਜਾਂਦਾ ਹੈ ਤਾਂ ਸੱਜੇ-ਪੱਖੀ ਮਿਲਸ਼ਿਆ ਉਨ੍ਹਾਂ ਲਈ ਕਾਰਵਾਈ ਨੂੰ ਤਿਆਰ ਹਨ|

Leave a Reply

Your email address will not be published. Required fields are marked *