ਅਮਰੀਕਾ ਵਿੱਚ ਲੋਕਾਂ ਤੇ ਚੜਾਇਆ ਟਰੱਕ, 8 ਦੀ ਮੌਤ, 12 ਜਖਮੀ

ਬਰਸੇਲਜ਼, 1 ਨਵੰਬਰ (ਸ.ਬ.) ਨਿਊਯਾਰਕ ਵਿਚ ਟਰੱਕ ਨਾਲ ਲੋਕਾਂ ਨੂੰ ਕੁਚਲਨ ਦੀ ਅੱਜ ਹੋਈ ਘਟਨਾ ਵਿਚ ਬੈਲਜ਼ੀਅਮ ਦੇ ਰਹਿਣ ਵਾਲੇ  ਇੱਕ ਵਿਅਕਤੀ ਸਮੇਤ 8  ਦੀ ਮੌਤ ਹੋ ਗਈ| ਵਿਦੇਸ਼ ਮੰਤਰੀ ਦਿਦਿਅਰ ਰੇਇੰਡਰਸ ਨੇ ਇਹ ਕਿਹਾ| ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਸ ਘਟਨਾ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 12 ਹੋਰ ਗੰਭੀਰ ਰੂਪ ਨਾਲ ਜ਼ਖਮੀ ਹਨ| 11 ਸਤੰਬਰ 2001 ਦੀ ਘਟਨਾ ਤੋਂ ਬਾਅਦ ਸ਼ਹਿਰ ਵਿਚ ਇਹ ਪਹਿਲਾ ਇੰਨਾ ਭਿਆਨਕ ਹਮਲਾ ਹੈ| ਰੇਇੰਡਰਸ ਨੇ ਟਵਿਟਰ ਉਤੇ ਲਿਖਿਆ ਕਿ  ਮੈਨੂੰ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਨਹੱਟਨ ਦੀ ਘਟਨਾ ਵਿਚ ਬੈਲਜ਼ੀਅਮ ਦੇ 1 ਨਾਗਰਿਕ ਦੀ ਮੌਤ ਹੋ ਗਈ ਹੈ| ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ ਅਤੇ ਇਸ ਦੇ ਨਾਲ ਹੀ ਨਿਊਯਾਰਕ ਵਿਚ ਹਮਲੇ ਦੇ ਪੀੜਤਾਵਾਂ ਨਾਲ ਵੀ ਮੇਰੀਆਂ ਸੰਵੇਦਨਾਵਾਂ ਹਨ| ਟਰੱਕ ਚਾਲਕ ਨੇ 9/11 ਸਮਾਰਕ ਤੋਂ ਥੋੜ੍ਹੀ ਹੀ ਦੂਰੀ ਉਤੇ ਲੋਅਰ ਮੇਨਹੱਟਨ ਦੀ ਵੈਸਟ ਸਾਈਡ ਵੱਲ ਇਸ ਘਟਨਾ ਨੂੰ ਅੰਜਾਮ ਦਿੱਤਾ| ਘਟਨਾ ਸਥਾਨ ਦੇ ਨਜਦੀਕ ਹੀ ਸਕੂਲ ਅਤੇ ਪਾਰਕ ਹੈ| ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਦੇ ਪ੍ਰਵੇਸ਼ ਉਤੇ ਰੋਕ ਲਗਾ ਰੱਖੀ ਹੈ|
ਉਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ ਅਮਰੀਕਾ ਨੂੰ ਇਸਲਾਮੀਕ ਸਟੇਟ ਦੇ ਜਿਹਾਦੀਆਂ ਨੂੰ ਹਰਾਉਣ ਤੋਂ ਬਾਅਦ ਦੇਸ਼ ਵਿਚ ਪ੍ਰਵੇਸ਼ ਕਰਨ ਦੀ ਇਜਾਜਤ ਬਿਲਕੁੱਲ ਵੀ ਨਹੀਂ  ਦੇਣੀ ਚਾਹੀਦੀ ਹੈ|

Leave a Reply

Your email address will not be published. Required fields are marked *