ਅਮਰੀਕਾ ਵਿੱਚ ਵਿਸਾਖੀ ਨੂੰ ‘ਸਿੱਖ ਨੈਸ਼ਨਲ ਡੇਅ’ ਮਨਾਉਣ ਦਾ ਫੈਸਲਾ ਸ਼ਲਾਘਾਯੋਗ: ਕਾਹਲੋਂ

ਐਸ.ਏ.ਐਸ.ਨਗਰ, 7 ਅਪ੍ਰੈਲ (ਸ.ਬ.) ਅਮਰੀਕਾ ਵਿੱਚ ਕਾਂਗਰਸ ਦੇ 115 ਵੇਂ ਇਲਜਾਸ ਦੌਰਾਨ ਵਿਸਾਖੀ ਦੇ ਤਿਉਹਾਰ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਨਾਉਣ ਦਾ ਫੈਸਲਾ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ| ਇਸ ਨਾਲ ਅਮਰੀਕਾ ਸਮੇਤ ਅਨੇਕਾ ਦੇਸਾਂ ਅੰਦਰ ਸਿਖਾਂ ਦੀ ਪਛਾਣ ਨੂੰ ਲੈ ਕੇ ਪਾਏ ਜਾ ਭੁਲੇਖੇ ਅਤੇ ਹਮਲਿਆਂ ਤੋਂ ਰਾਹਤ ਮਿਲੇਗੀ| ਇਹ ਵਿਚਾਰ ਸ੍ਰੋ. ਅਕਾਲੀ ਦਲ ਜ਼ਿਲ੍ਹਾ ਮੁਹਾਲੀ ( ਸ਼ਹਿਰੀ) ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਪ੍ਰੈਸ ਨਾਲ ਗਲਬਾਤ  ਕਰਦਿਆਂ ਪ੍ਰਗਟ ਕੀਤੇ|
ਉਹਨਾਂ ਕਿਹਾ ਕਿ ਸਿੱਖ ਕੌਮ ਅਮਨ ਪਸੰਦ ਅਤੇ ਦੇਸ਼ ਪ੍ਰਸਤ ਹੈ ਜੋ ਜਿਸ ਦੇਸ਼ ਵਿੱਚ ਵੀ ਵਸਦੀ ਹੈ ਉਥੇ ਪੂਰੀ ਇਮਾਨਦਾਰੀ ਅਤੇ ਵਫਾਦਾਰੀ ਨਾਲ ਜੀਵਨ ਬਸਰ ਕਰਦੀ ਹੈ| ਇਸੇ ਕਰਕੇ ਦੁਨੀਆਂ ਦੇ ਹਰ ਦੇਸ ਅੰਦਰ ਇਹਨਾਂ ਨੇ ਆਪਣੀ ਪਛਾਣ ਬਣਾਈ ਹੈ|
ਪ੍ਰੰਤੂ ਪਿਛਲੇ ਸਮੇਂ ਦੌਰਾਨ ਇਸਲਾਮਿਕ ਸਟੇਟ ਵੱਲੋਂ ਦੁਨੀਆਂ ਅੰਦਰ ਕੀਤੀਆਂ ਕਤਲਗਾਰਦ ਦੀਆ ਘਟਨਾਵਾਂ ਦੀ ਸਿੱਖ ਕੌਮ ਤੇ ਭਾਰੀ ਮਾਰ ਪਈ ਹੈ| ਕੌਮ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਅਮਰੀਕੀ ਕਾਂਗਰਸ ਦਾ ਇਹ ਮਤਾ ਬਹਤੁ ਸਹਾਈ ਹੋਵੇਗੀ| ਇਸ ਨਾਲ ਸਿੱਖ ਕੌਮ ਅੰਦਰ ਖੁਸ਼ੀ ਦੀ ਲਹਿਰ ਹੈ|
ਉਹਨਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ| ਇਸ ਸਮੇਂ ਸ੍ਰ. ਕਾਹਲੋਂ ਦੇ ਨਾਲ ਸ੍ਰ. ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁਰ. ਸਾਚਾ ਧੰਨ ਫੇਜ਼-3ਬੀ1, ਸੀਨੀਅਰ ਅਕਾਲੀ ਆਗੂ ਸ੍ਰ. ਕਰਮ ਸਿੰਘ ਬਬਰਾ, ਸ੍ਰ. ਬਲਵਿੰਦਰ ਸਿੰਘ ਟੌਹੜਾ ਮੈਂਬਰ ਗੁ. ਤਾਲਮੇਲ ਕਮੇਟੀ, ਸ੍ਰ. ਜਗਵਿੰਦਰ ਸਿੰਘ ਧਾਲੀਵਾਲ, ਸ੍ਰ. ਗਗਨਦੀਪ ਸਿੰਘ ਬੈਂਸ, ਸ੍ਰ. ਸੁਖਦਿਆਲ ਸਿੰਘ ਸੋਢੀ ਆਦਿ ਹਾਜਿਰ ਸਨ|

Leave a Reply

Your email address will not be published. Required fields are marked *