ਅਮਰੀਕਾ ਵਿੱਚ ਸ਼ਰਣਾਰਥੀਆਂ ਤੇ ਪਾਬੰਦੀ ਨਿੰਦਣਯੋਗ ਕਦਮ ਹੈ: ਗੁਟੇਰੇਜ਼

ਸੰਯੁਕਤ ਰਾਸ਼ਟਰ, 1 ਫਰਵਰੀ (ਸ.ਬ.) ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨਿਓ ਗੁਟੇਰੇਜ਼ ਨੇ 7 ਬਹੁ-ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਤੇ ਲਗਾਈ ਗਈ ਅਮਰੀਕੀ ਪਾਬੰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਪ੍ਰਕਾਰ ‘ਹਨੇਰੇ ਵਿੱਚ ਚਲਾਏ ਗਏ ਤੀਰ’ ਨਾਲ ਅੱਤਵਾਦ ਵਿਰੁੱਧ ਲੜਾਈ ਵਿੱਚ ਸਹਾਇਤਾ ਨਹੀਂ ਮਿਲੇਗੀ| ਗੁਟੇਰੇਜ਼ ਨੇ ਕਿਹਾ ਕਿ ਆਪਣੀਆਂ ਸਰਹੱਦਾਂ ਤੇ ਨਿਯੰਤਰਣ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਦੇਸ਼ ਧਰਮ, ਜਾਤੀ ਅਤੇ ਕੌਮੀਅਤ ਸੰਬੰਧੀ ਕਿਸੇ ਪ੍ਰਕਾਰ ਦੇ ਮੱਤਭੇਦ ਦੇ ਆਧਾਰ ਤੇ ਅਜਿਹਾ ਨਹੀਂ ਕਰ ਸਕਦੇ|
ਉਨ੍ਹਾਂ ਨੇ ਯਾਤਰਾ ਸੰਬੰਧੀ ਵਿਵਾਦ ਤੇ ਪਹਿਲੀ ਵਾਰ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੇ ਭੇਦਭਾਵ ਨਾਲ ਵੱਡੇ ਪੱਧਰ ਤੇ ਚਿੰਤਾ ਅਤੇ ਗੁੱਸਾ ਪੈਦਾ ਹੁੰਦਾ ਹੈ, ਜਿਸ ਨਾਲ ਉਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਦੁਸ਼ਟ ਪ੍ਰਚਾਰ ਕਰਨ ਵਿੱਚ ਮਦਦ ਮਿਲਦੀ ਹੈ, ਜਿਨ੍ਹਾਂ ਖਿਲਾਫ ਅਸੀਂ ਸਾਰੇ ਲੜਨਾ ਚਾਹੁੰਦੇ ਹਾਂ| ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੇ ਸ਼ਰਣਾਰਥੀਆਂ ਦੇ ਪ੍ਰਵੇਸ਼ ਤੇ ਘੱਟੋ-ਘੱਟ 120 ਦਿਨਾਂ, ਸੀਰੀਆਈ ਸ਼ਰਣਾਰਥੀਆਂ ਲਈ ਅਣਮਿੱਥੇ             ਸਮੇਂ ਤੱਕ ਅਤੇ ਈਰਾਨ, ਇਰਾਕ, ਲੀਬੀਆ,  ਸੋਮਾਲਿਆ, ਸੂਡਾਨ ਅਤੇ ਯਮਨ ਦੇ ਨਾਗਰਿਕਾਂ ਦੇ ਪ੍ਰਵੇਸ਼ ਤੇ 90 ਦਿਨਾਂ ਦੀ ਰੋਕ ਲਗਾਉਣ ਦਾ ਅਧਿਕਾਰਕ         ਆਦੇਸ਼ ਦਿੱਤਾ ਹੈ|

Leave a Reply

Your email address will not be published. Required fields are marked *