ਅਮਰੀਕਾ ਵਿੱਚ ਹੋਇਆ ਫਗਵਾੜੇ ਦੇ ਨੌਜਵਾਨ ਦਾ ਕਤਲ, ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ

ਫਰਿਜ਼ਨੋ,15 ਨਵੰਬਰ (ਸ.ਬ.) ਅਮਰੀਕਾ ਦੇ ਸ਼ਹਿਰ ਮਡੇਰਾ ਵਿੱਚ ਟਾਕਲ ਬਾਕਸ ਗੈਸ ਸਟੇਸ਼ਨ ਤੇ ਸੋਮਵਾਰ ਰਾਤ ਨੂੰ ਗਿਆਰਾਂ ਵਜੇ ਲੁੱਟਮਾਰ ਦੌਰਾਨ ਪੰਜਾਬੀ ਗੁਰਸਿੱਖ ਮੁੰਡਾ ਮਾਰਿਆ ਗਿਆ| ਮਾਰੇ ਗਏ ਪੰਜਾਬੀ ਨੌਜਵਾਨ ਦੀ ਪਛਾਣ ਧਰਮਪ੍ਰੀਤ ਸਿੰਘ ਜੱਸੜ (21) ਪਿੰਡ ਖੋਤੜ ਨੇੜੇ ਫਗਵਾੜਾ ਵਜੋਂ ਹੋਈ ਹੈ| ਧਰਮਪ੍ਰੀਤ ਜੁੜਵਾ ਭੈਣ ਦਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ| ਉਹ ਪੜ੍ਹਾਈ ਕਰਨ ਲਈ ਦੋ ਸਾਲ ਪਹਿਲਾਂ ਫਰਿਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਆਇਆ ਸੀ|
ਉਸ ਦੇ ਦਾਦਾ-ਦਾਦੀ ਕੈਲੇਫੌਰਨੀਆ ਦੇ ਹੀ ਕਰਕਰਜ਼ ਸ਼ਹਿਰ ਵਿੱਚ ਰਹਿੰਦੇ ਨੇ ਜਦੋਂ ਕਿ ਮਾਪੇ ਪਿੰਡ ਹੀ ਰਹਿੰਦੇ ਹਨ| ਲੁਟੇਰਿਆ ਨੇ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ 6 ਫੁੱਟ ਨੌਜੁਵਾਨ ਚੋਬਰ ਦੇਮੱਥੇ ਵਿੱਚ ਲੱਗੀ ਤੇ ਉਸ ਦੀ ਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ| ਪੁਲੀਸ ਵੀਡੀਓ ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦੀ ਸ਼ਨਾਖ਼ਤ ਕਰਨ ਵਿੱਚ ਜੁਟੀ ਹੋਈ ਹੈ ਅਤੇ ਸ਼ੈਰਫ ਡਿਪਾਰਟਮੈਂਟ ਨੇ ਕਾਤਲਾਂ ਨੂੰ ਜਲਦੀ ਫੜਨ ਲਈ ਵਚਨਬੱਧਤਾ ਪ੍ਰਗਟਾਈ| ਇਸ ਘਟਨਾ ਕਾਰਨ ਫਰਿਜ਼ਨੋ ਇਲਾਕੇ ਦਾ ਪੂਰਾ ਪੰਜਾਬੀ ਭਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ|

Leave a Reply

Your email address will not be published. Required fields are marked *