ਅਮਰੀਕਾ ਵਿੱਚ ਜ਼ਹਿਰੀਲਾ ਟੀਕਾ ਲਾ ਕੇ ਦੋ ਕੈਦੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ

ਵਾਸ਼ਿੰਗਟਨ, 26 ਅਪ੍ਰੈਲ (ਸ.ਬ.) ਅਮਰੀਕਾ ਦੇ ਦੱਖਣੀ ਸੂਬੇ ਅਰਕਾਂਸਸ ਨੇ ਦੋ ਕੈਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ| ਪਿਛਲੇ 17 ਸਾਲਾਂ ਵਿੱਚ ਅਮਰੀਕਾ ਵਿਚ ਪਹਿਲੀ ਵਾਰ ਦੋ ਲੋਕਾਂ ਨੂੰ ਇਕੱਠਿਆਂ ਮੌਤ ਦੀ ਸਜ਼ਾ ਦਿੱਤੀ ਗਈ ਹੈ| ਅਰਕਾਂਸਸ ਦੇ ਅਟਾਰਨੀ ਜਨਰਲ ਨੇ ਇਹ ਜਾਣਕਾਰੀ ਦਿੱਤੀ ਹੈ| ਜੈਕ ਜੋਨਸ ਅਤੇ ਮਾਰਸੇਲ ਵਿਲੀਅਮਜ਼ ਨਾਂ ਦੇ ਦੋਸ਼ੀਆਂ ਨੂੰ 1990 ਦੇ ਦਹਾਕੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ| ਦੋਹਾਂ ਨੂੰ ਰੇਪ ਅਤੇ ਹੱਤਿਆ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਮਿਲੀ|
ਉਚ ਅਦਾਲਤ ਵਿੱਚ ਉਨ੍ਹਾਂ ਦੀ ਆਖਰੀ ਕਾਨੂੰਨੀ ਅਪੀਲ ਠੁਕਰਾਉਣ ਤੋਂ ਬਾਅਦ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ| ਮੌਤ ਦੀ ਸਜ਼ਾ ਪ੍ਰਾਪਤ ਦੋਹਾਂ ਕੈਦੀਆਂ ਨੂੰ ਸੋਮਵਾਰ ਦੀ ਸ਼ਾਮ ਨੂੰ ਜ਼ਹਿਰੀਲਾ ਟੀਕਾ ਲਾਇਆ ਗਿਆ| ਇਸ ਦੇ ਪਿੱਛੇ ਦੀ ਵਜ੍ਹਾ ਜ਼ਹਿਰੀਲੇ ਟੀਕੇ ਦੀ ਐਕਸਪਾਇਰੀ ਡੇਟ ਖਤਮ ਹੋ ਰਹੀ ਸੀ| 2000 ਤੋਂ ਬਾਅਦ ਇਹ ਪਹਿਲਾਂ ਮੌਕਾ ਸੀ, ਜਦੋਂ ਕਿਸੇ ਅਮਰੀਕੀ ਸੂਬੇ ਵਿੱਚ ਦੋ ਕੈਦੀਆਂ ਨੂੰ ਇਕ ਹੀ ਦਿਨ ਵਿੱਚ ਮੌਤ ਦੀ ਸਜ਼ਾ ਦੇ ਦਿੱਤੀ ਗਈ| ਓਧਰ ਮਨੁੱਖੀ ਅਧਿਕਾਰ ਵਰਕਰਾਂ ਨੇ ਇਨ੍ਹਾਂ ਸਜ਼ਾਵਾਂ ਦਾ ਵਿਰੋਧ ਕੀਤਾ ਹੈ| ਦੋਸ਼ੀਆਂ ਦੇ ਵਕੀਲਾਂ ਨੇ ਮੌਤ ਦੀ ਸਜ਼ਾ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਰਹੇ|
ਮੰਨਿਆ ਜਾ ਰਿਹਾ ਹੈ ਕਿ ਅਰਕਾਂਸਸ ਵਿੱਚ ਇਸ ਮਹੀਨੇ 11 ਦਿਨਾਂ ਵਿੱਚ 8 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਕਿਉਂਕਿ ਜ਼ਹਿਰੀਲੇ ਡਰੱਗ ਦੀ ਵਰਤੋਂ ਕੀਤੇ ਜਾਣ ਦੀ ਆਖਰੀ ਤਰੀਕ 30 ਅਪ੍ਰੈਲ ਹੈ, ਉਸ ਤੋਂ ਬਾਅਦ ਐਕਸਪਾਇਰ ਹੋ ਜਾਵੇਗੀ|

Leave a Reply

Your email address will not be published. Required fields are marked *