ਅਮਰੀਕਾ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ 4 ਬੱਚਿਆਂ ਦੀ ਮੌਤ

ਟੈਕਸਾਸ,3 ਜਨਵਰੀ (ਸ.ਬ.) ਦੱਖਣੀ ਅਮਰੀਕਾ ਦੇ ਸੂਬੇ ਟੈਕਸਾਸ ਦੇ ਇਕ ਘਰ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ 4 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਬੀਮਾਰ ਹੋ ਗਏ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਘਰ ਵਿਚ ਕੀਟਨਾਸ਼ਕ ਦੇ ਛਿੜਕਾਅ ਦੀ ਵਜ੍ਹਾ ਤੋਂ ਹੋਇਆ| ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਰਸਾਇਣਕ ਪ੍ਰਤੀਕਿਰਿਆ ਉਸ ਸਮੇਂ ਹੋਈ, ਜਦੋਂ ਇਕ ਵਿਅਕਤੀ ਨੇ ਘਰ ਦੇ ਹੇਠਾਂ ਛਿੜਕੇ ਗਏ ਕੀਟਨਾਸ਼ਕ ਨੂੰ ਧੋਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚੋਂ ਜ਼ਹਿਰੀਲੀ ਫਾਸਫਿਨ ਗੈਸ ਨਿਕਲਣ ਲੱਗੀ|
ਅਧਿਕਾਰੀ ਲੈਰੀ ਡੇਵਿਸ ਨੇ ਇਕ ਬਿਆਨ ਵਿੱਚ ਕਿਹਾ ਕਿ ਮਦਦ ਲਈ ਫੋਨ ਆਉਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਸਵੇਰੇ ਤਕਰੀਬਨ 5 ਵਜੇ ਘਟਨਾ ਵਾਲੀ ਥਾਂ ਤੇ ਪਹੁੰਚੇ| ਇਕ ਬੱਚੇ ਦੀ ਮੌਤ ਮੌਕੇ ਤੇ ਹੀ ਹੋ ਗਈ ਅਤੇ 3 ਹੋਰਨਾਂ ਦੀ ਮੌਤ ਹਸਪਤਾਲ ਵਿਚ ਹੋਈ| ਬੱਚਿਆਂ ਦੀ ਉਮਰ 7 ਤੋਂ 17 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ| ਪਰਿਵਾਰ ਦੇ ਹੋਰਨਾਂ ਮੈਂਬਰਾਂ ਦਾ ਇਲਾਜ ਜਾਰੀ ਹੈ|

Leave a Reply

Your email address will not be published. Required fields are marked *