ਅਮਰੀਕਾ ਵਿੱਚ 14ਵੀਂ ਮੰਜ਼ਲ ਤੋਂ ਪੌੜੀਆਂ ਟੁੱਟ ਕੇ ਡਿੱਗਣ ਕਾਰਨ 3 ਵਿਅਕਤੀਆਂ ਦੀ ਮੌਤ

ਅਮਰੀਕਾ ਵਿੱਚ 14ਵੀਂ ਮੰਜ਼ਲ ਤੋਂ ਪੌੜੀਆਂ ਟੁੱਟ ਕੇ ਡਿੱਗਣ ਕਾਰਨ 3 ਵਿਅਕਤੀਆਂ ਦੀ ਮੌਤ
ਹਾਸਟਨ, 6 ਅਕਤੂਬਰ (ਸ.ਬ.) ਦੱਖਣੀ ਅਮਰੀਕਾ ਵਿਚ ਅਚਾਨਕ ਇਕ ਬਹੁ ਮੰਜ਼ਲਾਂ ਇਮਾਰਤ ਤੋਂ                  ਸਟੇਅਰਵੈਲ ਭਾਵ ਪੌੜੀਆਂ ਟੁੱਟ ਕੇ ਪਹਿਲੀ ਮੰਜ਼ਲ ਤੇ ਡਿੱਗ ਗਈਆਂ, ਜਿਸ ਨੂੰ ਦੇਖ ਕੇ ਲੋਕਾਂ ਵਿਚ ਹਫੜਾ ਦਫੜੀ ਮਚ ਗਈ| ਇਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ|  
ਰਿਪੋਰਟਾਂ ਮੁਤਾਬਕ ਹਾਸਟਨ ਸ਼ਹਿਰ ਵਿਚ ਇਕ ਇਮਾਰਤ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਪੌੜੀਆਂ ਡਿੱਗਣ ਨਾਲ ਇਹ ਹਾਦਸਾ ਵਾਪਰਿਆ| ਹਾਸਟਨ ਦੇ ਫਾਇਰ ਫਾਈਟਰ ਵਿਭਾਗ ਨੇ ਦੱਸਿਆ ਕਿ 13ਵੀਂ ਤੇ 14ਵੀਂ ਮੰਜ਼ਲ ਤੋਂ ਟੁੱਟ ਕੇ ਪੌੜੀਆਂ ਪਹਿਲੀ ਮੰਜ਼ਲ ਤੇ ਡਿੱਗ ਗਈਆਂ|
ਫਾਇਰ ਫਾਈਟਰਜ਼ ਨੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ| ਇਨ੍ਹਾਂ ਵਿਚ ਵਧੇਰੇ ਮਜ਼ਦੂਰ ਸਨ, ਜੋ ਮੁਰੰਮਤ ਕਰ ਰਹੇ ਸਨ|
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਚਾਨਕ ਕੁਝ ਡਿਗਣ ਦੀ ਆਵਾਜ਼ ਸੁਣੀ ਤੇ ਜਦ ਦੇਖਿਆ ਤਾਂ ਇਹ ਹਾਦਸਾ ਵਾਪਰਿਆ ਸੀ| ਫਿਲਹਾਲ ਲੋਕਾਂ ਨੂੰ ਇਸ ਇਲਾਕੇ ਵਿਚ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ| ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ|
ਸ਼ਾਪਿੰਗ ਮਾਲ ਵਿੱਚੋਂ ਸਾਮਾਨ ਚੋਰੀ ਕਰਕੇ ਆਨਲਾਈਨ ਵੇਚਣ ਵਾਲੀ ਮਹਿਲਾ ਨੂੰ ਸਜ਼ਾ ਸੁਣਾ
ਾਮਾਨ ਚੋਰੀ ਕਰ ਕੇ ਆਨਲਾਈਨ ਵੇਚਣ ਵਾਲੀ ਇਕ ਮਹਿਲਾ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ|
ਰਿਪੋਰਟਾਂ ਮੁਤਾਬਕ 63 ਸਾਲਾ ਮਹਿਲਾ ਕਿਮ ਰਿਚਰਡ ਨੇ ਕਈ ਚੋਰੀਆਂ ਕੀਤੀਆਂ ਤੇ ਫਿਰ ਇਹ ਸਾਮਾਨ ਈ-ਬੇਅ ਤੇ ਵੇਚਣਾ ਸ਼ੁਰੂ ਕਰ ਦਿੱਤਾ| ਹੁਣ ਉਸ ਨੂੰ 3.8 ਮਿਲੀਅਨ ਡਾਲਰ ਦੇ ਜੁਰਮਾਨੇ ਸਣੇ 54 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ|
ਡਲਾਸ ਨਿਵਾਸੀ ਇਸ ਮਹਿਲਾ ਨੇ ਅਮਰੀਕਾ ਘੁੰਮਣ ਦੌਰਾਨ ਸ਼ਾਪਿੰਗ ਮਾਲਜ਼ ਤੇ ਸ਼ਾਪਿੰਗ ਸੈਂਟਰਾਂ ਵਿਚ ਜਾ ਕੇ ਸਮਾਨ ਚੋਰੀ ਕੀਤਾ| ਉਸ ਨੇ ਇਹ ਸਾਮਾਨ ਸਿੱਧਾ ਇੰਟਰਨੈਟ ਤੇ ਵੇਚਿਆ|
ਚੋਰੀ ਦੀ ਸਜ਼ਾ ਭੁਗਤ ਰਹੀ ਮਹਿਲਾ ਨੇ ਦੱਸਿਆ ਕਿ ਉਹ ਸ਼ਾਪਲਿਫਟਿੰਗ ਡਿਵਾਇਸ ਦੀ ਵਰਤੋਂ ਕਰਕੇ ਸਮਾਨ ਚੋਰੀ ਕਰਦੀ ਸੀ ਤੇ ਇਕ ਵੱਡੇ ਬੈਗ ਵਿਚ ਇਸ ਨੂੰ ਭਰ ਲੈਂਦੀ ਸੀ| ਜਿਨ੍ਹਾਂ ਲੋਕਾਂ ਨੇ ਉਸ ਕੋਲੋਂ ਸਮਾਨ ਖਰੀਦਿਆ, ਉਨ੍ਹਾਂ ਨੇ ਉਸ ਦੇ ਖਾਤੇ ਵਿਚ 3.8 ਮਿਲੀਅਨ ਅਮਰੀਕੀ ਡਾਲਰ ਪਾਏ ਸਨ| ਜ਼ਿਕਰਯੋਗ ਹੈ ਕਿ 2019 ਵਿਚ ਉਸ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ|

Leave a Reply

Your email address will not be published. Required fields are marked *