ਅਮਰੀਕਾ ਵਿੱਚ 89 ਫੀਸਦੀ ਲੋਕਾਂ ਕੋਲ ਹਥਿਆਰ, 50 ਸਾਲਾਂ ਵਿੱਚ ਹੋਈਆਂ 12 ਲੱਖ ਮੌਤਾਂ : ਰਿਪੋਰਟ

ਵਾਸ਼ਿੰਗਟਨ, 3 ਅਕਤੂਬਰ (ਸ.ਬ.) ਅਮਰੀਕਾ ਦੇ ਲਾਸ ਵੇਗਾਸ ਵਿੱਚ 9/11 ਮਗਰੋਂ ਸਭ ਤੋਂ ਵੱਡਾ ਕਤਲੇਆਮ ਹੋਇਆ ਹੈ| 64 ਸਾਲਾ ਬਜ਼ੁਰਗ ਨੇ ਸੰਗੀਤਕ ਸਮਾਰੋਹ ਵਿੱਚ ਆ ਕੇ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ| ਇਸ ਕਾਰਨ 59 ਲੋਕਾਂ ਦੀ ਮੌਤ ਹੋ ਗਈ ਅਤੇ 500 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ| ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਮੁਤਾਬਕ ਅਮਰੀਕਾ ਵਿੰਚ ਹਰ ਸਾਲ ਔਸਤਨ 12 ਹਜ਼ਾਰ ਮੌਤਾਂ ਹੁੰਦੀਆਂ ਹਨ| ਬੀਤੇ 50 ਸਾਲਾਂ ਵਿੱਚ ਅਮਰੀਕਾ ਵਿੱਚ ਬੰਦੂਕਾਂ ਨੇ 12 ਲੱਖ ਲੋਕਾਂ ਦੀ ਜਾਨ ਲੈ ਲਈ| ਇਸ ਵਿੱਚ ਭੀੜ ਤੇ ਹਮਲੇ ਅਤੇ ਆਤਮ ਹੱਤਿਆਵਾਂ ਨਾਲ ਜੁੜੇ 5 ਲੱਖ ਕੇਸ ਹਨ| ਅਮਰੀਕਾ ਵਿੱਚ ਹਥਿਆਰ ਰੱਖਣਾ ਬੁਨਿਆਦੀ ਹੱਕਾਂ ਵਿੱਚ ਆਉਂਦਾ ਹੈ| ਇਸੇ ਲਈ ਆਸਾਨੀ ਨਾਲ ਲੋਕ ਹਥਿਆਰ ਖਰੀਦ ਲੈਂਦੇ ਹਨ| ਇਕ ਰਿਪੋਰਟ ਮੁਤਾਬਕ ਅਮਰੀਕੀ ਹਥਿਆਰ ਇੰਡਸਟਰੀ ਸਲਾਨਾ 91 ਹਜ਼ਾਰ ਕਰੋੜ ਰੁਪਏ ਦੀ ਕਮਾਈ ਕਰਦੀ ਹੈ| 2.65 ਲੱਖ ਲੋਕ ਇਸੇ ਕਾਰੋਬਾਰ ਨਾਲ ਜੁੜੇ ਹੋਏ ਹਨ|
ਦੋ ਸਾਲ ਪਹਿਲਾਂ ਆਰਗੇਨ ਦੇ ਕਾਲਜ ਵਿੱਚ 9 ਲੋਕਾਂ ਦੀ ਮੌਤ ਮਗਰੋਂ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਵੀ ਰੋ ਪਏ ਸਨ| ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਕੋਈ ਕਦਮ ਨਾ ਚੁੱਕਿਆ ਤਾਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ| ਜਦ ਮੈਂ ਪੀੜਤਾਂ ਦੇ ਬੱਚਿਆਂ ਬਾਰੇ ਸੋਚਦਾ ਹਾਂ ਤਾਂ ਪਾਗਲ ਹੋ ਜਾਂਦਾ ਹਾਂ| 2012 ਵਿੱਚ ਹਥਿਆਰਾਂ ਨਾਲ ਹੋਣ ਵਾਲੀ ਹਿੰਸਾ ਅਤੇ ਮੌਤਾਂ ਨਾਲ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਸੀ, ਇਹ ਜੇ.ਡੀ.ਪੀ ਦਾ 1.4 ਫੀਸਦੀ ਹਿੱਸਾ ਸੀ|

Leave a Reply

Your email address will not be published. Required fields are marked *