‘ਅਮਰੀਕਾ ਵੈਟਰਨਜ਼ ਹੋਮ’ ਵਿੱਚੋਂ ਬੰਦੂਕਧਾਰੀ ਸਮੇਤ ਤਿੰਨ ਔਰਤਾਂ ਦੀਆਂ ਲਾਸ਼ਾਂ ਬਰਾਮਦ

ਕੈਲੀਫੋਰਨੀਆ, 10 ਮਾਰਚ (ਸ.ਬ.) ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਸਥਿਤ ਫੌਜ ਦੇ ਅਪਾਹਜ ਅਤੇ ਸਾਬਕਾ ਜਵਾਨਾਂ ਦੇ ਆਸ਼ਰਮ ਵਿੱਚ ਬੀਤੇ ਦਿਨੀਂ ਇਕ ਬੰਦੂਕਧਾਰੀ ਨੇ 3 ਵਿਅਕਤੀਆਂ ਨੂੰ ਬੰਧਕ ਬਣਾ ਲਿਆ ਸੀ ਅਤੇ ਪੁਲੀਸ ਨੇ ਹੁਣ ਇੱਥੋਂ 4 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ| ਜਿਸ ਬੰਦੂਕਧਾਰੀ ਨੇ ਲੋਕਾਂ ਨੂੰ ਬੰਧਕ ਬਣਾਇਆ ਸੀ, ਉਸ ਦੀ ਅਤੇ 3 ਹੋਰ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ| ਸੂਬੇ ਦੇ ਸੈਨੇਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੰਦੂਕਧਾਰੀ ਓਲਡਏਜ ਪਾਥਵੇਅ ਹੋਮ ਦਾ ਮੈਂਬਰ ਸੀ| ਉਸ ਨੇ ਆਸ਼ਰਮ ਵਿੱਚ ਕੰਮ ਕਰਨ ਵਾਲੇ ਕੁੱਝ ਲੋਕਾਂ ਨੂੰ ਬੰਧਕ ਬਣਾਇਆ ਸੀ| ਮ੍ਰਿਤਕ ਔਰਤਾਂ ਇਸ ਆਸ਼ਰਮ ਵਿੱਚ ਹੀ ਕੰਮ ਕਰਦੀਆਂ ਸਨ| ਇਸ ਮਾਮਲੇ ਮਗਰੋਂ ਲੋਕ ਸਹਿਮ ਗਏ ਹਨ| ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਬੰਦੂਕਧਾਰੀ ਅਤੇ ਔਰਤਾਂ ਦੀ ਮੌਤ ਕਿਵੇਂ ਹੋਈ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|
ਜਾਣਕਾਰੀ ਮੁਤਾਬਕ ਅਗਵਾ ਕਰਨ ਵਾਲੇ ਵਿਅਕਤੀ ਕੋਲ ਇਕ ਅਸਾਲਟ ਰਾਈਫਲ ਸੀ ਅਤੇ ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ| ਉਸ ਨੇ ਆਸ਼ਰਮ ਵਿੱਚ 15 ਤੋਂ 20 ਹਵਾਈ ਫਾਇਰ ਕੀਤੇ ਸਨ|
ਅਜੇ ਤਕ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਬੰਦੂਕਧਾਰੀ ਨੇ ਅਜਿਹਾ ਕਿਉਂ ਕੀਤਾ| ਫਿਲਹਾਲ ਲਾਸ਼ਾਂ ਨੂੰ ਪੋਸਟ ਮਾਰਟਮ ਕਰਨ ਲਈ ਲੈ ਜਾਇਆ ਗਿਆ ਹੈ|
ਤੁਹਾਨੂੰ ਦੱਸ ਦਈਏ ਕਿ ਵੈਟਰਨਜ਼ ਹੋਮ 600 ਏਕੜ ਦੀ ਜ਼ਮੀਨ ਵਿੱਚ ਬਣਾਇਆ ਗਿਆ ਹੈ ਅਤੇ ਇਸ ਵਿੱਚ ਤਕਰੀਬਨ 840 ਅਪਾਹਜ ਫੌਜੀ ਰਹਿੰਦੇ ਹਨ|

Leave a Reply

Your email address will not be published. Required fields are marked *