ਅਮਰੀਕਾ ਸ਼ਟ ਡਾਊਨ : ਜੋੜ-ਤੋੜ ਦੇ ਬਾਵਜੂਦ ਨਹੀਂ ਨਿਕਲਿਆ ਹੱਲ

ਵਾਸ਼ਿੰਗਟਨ, 16 ਜਨਵਰੀ (ਸ.ਬ.) ਅਮਰੀਕਾ ਵਿੱਚ ਕੁੱਝ ਸਮੇਂ ਲਈ ਚੱਲ ਰਹੇ ਸ਼ਟ ਡਾਊਨ ਨਾਲ ਜੂਝ ਰਹੇ ਵ੍ਹਾਈਟ ਹਾਊਸ ਨੇ ਸੰਘੀ ਕਰਮਚਾਰੀਆਂ ਦੀ ਤਨਖਾਹ ਦੇਣ ਦੀ ਅਗਲੀ ਆਖਰੀ ਤਰੀਕ ਦੇਖਦੇ ਹੋਏ ਇਸ ਨੂੰ ਖਤਮ ਕਰਨ ਦਾ ਨਵਾਂ ਹੱਲ ਲੱਭਿਆ ਹੈ| ਉਹ ਹੁਣ ਸਦਨ ਦੀ ਪ੍ਰਧਾਨ ਨੈਨਸੀ ਪੈਲੋਸੀ ਨੂੰ ਕੰਧ ਬਣਾਉਣ ਲਈ ਧਨ ਦੇਣ ਦੀ ਆਪਣੀ ਮੰਗ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ| ਉਹ ਕਈ ਹਫਤਿਆਂ ਤੋਂ ਜਾਰੀ ਬੰਦ ਨੂੰ ਲੰਬੇ ਸਮੇਂ ਤਕ ਚਲਾਉਣਾ ਚਾਹੁੰਦੇ ਹਨ| ਰਾਸ਼ਟਰਪਤੀ ਬੰਦ ਦੇ 25ਵੇਂ ਦਿਨ ਵੀ ਕੰਧ ਲਈ 5.7 ਅਰਬ ਡਾਲਰ ਦੀ ਮੰਗ ਤੇ ਅੜੇ ਹੋਏ ਹਨ| ਉੱਥੇ ਹੀ ਡੈਮੋਕ੍ਰੇਟਿਕਸ ਦਾ ਕਹਿਣਾ ਹੈ ਕਿ ਸਰਕਾਰ ਦਾ ਕੰਮ ਕਾਜ ਪੂਰੀ ਤਰ੍ਹਾਂ ਬਹਾਲ ਹੋਣ ਤੇ ਪਾਰਟੀ ਸਰਹੱਦ ਸੁਰੱਖਿਆ ਤੇ ਚਰਚਾ ਕਰੇਗੀ ਪਰ ਪੇਲੋਸੀ ਕੰਧ ਬਣਾਉਣ ਲਈ ਪੈਸੇ ਮੰਗਣ ਨੂੰ ਪ੍ਰਭਾਵਹੀਣ ਅਤੇ ਅਨੈਤਿਕ ਦੱਸ ਕੇ ਉਸ ਨੂੰ ਖਾਰਜ ਕਰ ਰਹੀ ਹੈ|
ਟਰੰਪ ਨੇ ਸਮਰਥਕਾਂ ਨਾਲ ਇਕ ਕਾਨਫਰੰਸ ਕਾਲ ਤੇ ਆਪਣੀ ਜਿੱਦ ਤੋਂ ਪਿੱਛੇ ਹਟਣ ਦੇ ਸੰਕੇਤ ਨਹੀਂ ਦਿੱਤੇ| ਉਨ੍ਹਾਂ ਕਿਹਾ,”ਜੇਕਰ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਲੰਬੇ ਸਮੇਂ ਤਕ ਬਾਹਰ ਰੱਖਾਂਗੇ| ਅਸੀਂ ਲੰਬੇ ਸਮੇਂ ਤਕ ਬਾਹਰ ਰਹਿ ਸਕਦੇ ਹਾਂ|” ਸਰਕਾਰ ਦੇ ਸ਼ਟ ਡਾਊਨ ਕਰਕੇ ਠੱਪ ਪਏ ਕੰਮ ਦੌਰਾਨ ਤਕਰੀਬਨ 8,00,000 ਸਰਕਾਰੀ ਕਰਮਚਾਰੀ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਲੰਬੀ ਛੁੱਟੀ ਤੇ ਭੇਜ ਦਿੱਤਾ ਗਿਆ ਹੈ| ਟਰੰਪ ਨੇ ਕਿਹਾ,”ਲੋਕ ਇਸ ਗੱਲ ਨਾਲ ਖੁਸ਼ ਹਨ ਕਿ ਅਜਿਹੀ ਸਥਿਤੀ ਤੋਂ ਸਰਕਾਰ ਨਾਲ ਕਿਵੇਂ ਨਜਿੱਠਿਆ ਜਾਵੇ|”

Leave a Reply

Your email address will not be published. Required fields are marked *