ਅਮਰੀਕਾ : ਹਾਈਵੇਅ ਤੇ ਵਾਪਰਿਆ ਹਾਦਸਾ, 7 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ, 4 ਜਨਵਰੀ (ਸ.ਬ.) ਅਮਰੀਕਾ ਦੇ ਫਲੋਰੀਡਾ ਹਾਈਵੇਅ ਤੇ ਸਾਮਾਨ ਨਾਲ ਭਰੇ ਦੋ ਟਰੱਕਾਂ ਅਤੇ ਦੋ ਯਾਤਰੀ ਗੱਡੀਆਂ ਵਿਚਕਾਰ ਟੱਕਰ ਹੋ ਗਈ| ਇਸ ਟੱਕਰ ਮਗਰੋਂ ਸੜਕ ਤੇ ਫੈਲੇ ਡੀਜ਼ਲ ਕਾਰਨ ਅੱਗ ਲੱਗ ਗਈ ਜਿਸ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ| ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਵਿਚ ਹੋਰ 7 ਵਿਅਕਤੀ ਜ਼ਖਮੀ ਹੋਏ ਹਨ|
ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਇਨ੍ਹਾਂ ਵਿਚੋਂ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ ਹਨ| ਐਮਰਜੈਂਸੀ ਵਿਭਾਗ ਨੇ ਕਾਫੀ ਮਿਹਨਤ ਦੇ ਬਾਅਦ ਅੱਗ ਤੇ ਕਾਬੂ ਪਾਇਆ| ਵਿਭਾਗ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਹੱਤਿਆ ਦੀ ਨਜ਼ਰੀਏ ਨਾਲ ਜਾਂਚ ਕਰ ਰਿਹਾ ਹੈ| ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ| ਹਾਦਸੇ ਤੋਂ ਬਾਅਦ ਹਾਈਵੇਅ ਨੂੰ ਦੋਹੀਂ ਪਾਸੀਂ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੋਈ|

Leave a Reply

Your email address will not be published. Required fields are marked *