ਅਮਰੀਕਾ : 14 ਸਾਲਾ ਲੜਕੇ ਤੇ 83 ਸਾਲਾ ਔਰਤ ਦੀ ਹੱਤਿਆ ਕਰਨ ਦੇ ਦੋਸ਼

ਵਾਸ਼ਿੰਗਟਨ, 8 ਸਤੰਬਰ (ਸ.ਬ.) ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿਚ ਇਕ 14 ਸਾਲਾ ਲੜਕੇ ਤੇ 83 ਸਾਲਾ ਇਕ ਬਜ਼ੁਰਗ ਔਰਤ ਦਾ ਰੇਪ ਅਤੇ ਹੱਤਿਆ ਕਰਨ ਦੇ ਦੋਸ਼ ਲਾਏ ਗਏ ਹਨ| ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ| ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਟਾਯਰੋਨ ਹਾਰਵਿਨ ਨਾਂ ਦਾ ਲੜਕਾ 14 ਸਾਲ ਦਾ ਹੋਇਆ, ਜਿਸ ਤੇ ਇਹ ਦੋਸ਼ ਲੱਗੇ ਹਨ| ਉਹ 83 ਸਾਲਾ ਡੋਰੋਥੀ ਮੇਈ ਨੀਲ ਤੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਨ ਅਤੇ ਉਸ ਨੂੰ ਮਰਨ ਲਈ ਛੱਡਣ ਦਾ ਦੋਸ਼ੀ ਹੈ| ਔਰਤ ਦੀ 30 ਅਗਸਤ ਨੂੰ ਹਸਪਤਾਲ ਵਿਚ ਮੌਤ ਹੋ ਗਈ ਸੀ|
ਪੁਲੀਸ ਬੁਲਾਰੇ ਟੀ. ਜੇ. ਸਮਿੱਥ ਨੇ ਕਿਹਾ, ”ਅਸੀਂ ਆਪਣੇ ਰਿਕਾਰਡਜ਼ ਦੀ ਜਾਂਚ ਕੀਤੇ ਬਿਨਾਂ ਹੀ ਤੁਹਾਨੂੰ ਦੱਸ ਸਕਦੇ ਹਾਂ ਕਿ ਇਸ ਸਾਲ ਬਾਲਟੀਮੋਰ ਵਿਚ ਇਹ ਸਭ ਤੋਂ ਘੱਟ ਉਮਰ ਦਾ ਵਿਅਕਤੀ ਹੈ, ਜਿਸ ਤੇ ਅਸੀਂ ਦੋਸ਼ ਤੈਅ ਕੀਤੇ ਹਨ|” ਤਕਰੀਬਨ 6 ਲੱਖ ਲੋਕਾਂ ਦੀ ਆਬਾਦੀ ਵਾਲੇ ਬੰਦਰਗਾਹ ਸ਼ਹਿਰ ਬਾਲਟੀਮੋਰ ਵਿਚ ਹੱਤਿਆ ਦੇ ਸਭ ਤੋਂ ਵਧ ਮਾਮਲੇ ਦਰਜ ਹੁੰਦੇ ਹਨ|

Leave a Reply

Your email address will not be published. Required fields are marked *