ਅਮਰੀਕੀ ਅਧਿਕਾਰੀ ਤੇ ਚੀਨ ਤੋਂ 800000 ਅਮਰੀਕੀ ਡਾਲਰ ਲੈਣ ਦੇ ਲੱਗੇ ਦੋਸ਼

ਵਾਸ਼ਿੰਗਟਨ, 5 ਜੂਨ (ਸ.ਬ.) ਅਮਰੀਕੀ ਰੱਖਿਆ ਖੁਫੀਆ ਏਜੰਸੀ ਦੇ ਇਕ ਅਧਿਕਾਰੀ ਤੇ ਘੱਟ ਤੋਂ ਘੱਟ 800000 ਅਮਰੀਕੀ ਡਾਲਰ ਦੇ ਬਦਲੇ ਆਪਣੇ ਦੇਸ਼ ਦੀ ਗੁਪਤ ਜਾਣਕਾਰੀ ਚੀਨ ਨੂੰ ਵੇਚਣ ਦੇ ਦੋਸ਼ ਲੱਗਿਆ ਹੈ| ਅਮਰੀਕਾ ਦੇ ਨਿਆਂ ਵਿਭਾਗ ਮੁਤਾਬਕ ਯੂਟਾ ਵਿਚ ਸਾਇਰਾਕਿਊਜ਼ ਦੇ ਨਿਵਾਸੀ ਰੌਨ ਹਨਸੇਨ (58) ਨੂੰ ਬੀਤੇ ਦਿਨੀਂ ਵਾਸ਼ਿੰਗਟਨ ਵਿਚ ਹਿਰਾਸਤ ਵਿਚ ਲਿਆ ਗਿਆ| ਉਹ ਅਮਰੀਕਾ ਦੀਆਂ ਗੁਪਤ ਜਾਣਕਾਰੀਆਂ ਚੀਨ ਲਿਜਾਣ ਲਈ ਸੀਏਟਲ-ਟੈਕੋਮਾ ਅੰਤਰ ਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ|
ਬੀਜਿੰਗ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਏ ਜਾਣ ਵਾਲੇ ਅਮਰੀਕੀ ਅਧਿਕਾਰੀਆਂ ਦੀ ਲੜੀ ਵਿਚ ਇਹ ਹਾਲ ਹੀ ਵਿਚ ਹੋਈ ਘਟਨਾ ਹੈ| ਮੰਡਾਰਿਨ ਅਤੇ ਰੂਸੀ ਭਾਸ਼ਾ ਬੋਲਣ ਵਾਲੇ ਹਨਸੇਨ ਨੂੰ ਸਾਲ 2006 ਵਿਚ ਇਕ ਕੇਸ ਅਧਿਕਾਰੀ ਦੇ ਰੂਪ ਵਿਚ ਡੀ.ਆਈ. ਏ. ਵਿਚ ਭਰਤੀ ਕੀਤਾ ਗਿਆ ਸੀ|
ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਵਿਚ ਇਕ ਵਪਾਰਕ ਦਫਤਰ ਤੋਂ ਹਾਨਸੇਨ ਨੇ ਚੀਨੀ ਖੁਫੀਆ ਵਿਭਾਗ ਨਾਲ ਸੰਪਰਕ ਕੀਤਾ ਅਤੇ ਇਕ ਦੋਹਰੇ ਏਜੰਟ ਦੇ ਰੂਪ ਵਿਚ ਕਈ ਸਾਲ ਤੱਕ ਡੀ. ਆਈ. ਏ. ਅਤੇ ਐਫ. ਬੀ. ਆਈ. ਲਈ ਕੰਮ ਕਰਨ ਦੀ ਕੋਸ਼ਿਸ਼ ਕੀਤੀ|

Leave a Reply

Your email address will not be published. Required fields are marked *