ਅਮਰੀਕੀ ਏਅਰਲਾਈਨਜ਼ ਨੇ 737 ਮੈਕਸ ਜਹਾਜ਼ਾਂ ਦੀਆਂ ਰੋਜ਼ਾਨਾ 115 ਉਡਾਣਾਂ ਕੀਤੀਆਂ ਰੱਦ

ਵਾਸ਼ਿੰਗਟਨ, 15 ਅਪ੍ਰੈਲ (ਸ.ਬ.) ਅਮਰੀਕਾ ਦੀ ਸੀਨੀਅਰ ਹਵਾਬਾਜ਼ੀ ਕੰਪਨੀ ਅਮੇਰਿਕਨ ਏਅਰਲਾਈਨਜ਼ ਨੇ ਬੋਇੰਗ 737 ਮੈਕਸ ਜਹਾਜ਼ਾਂ ਨੂੰ ਉਡਾਣ ਤੋਂ ਬਾਹਰ ਕੀਤੇ ਜਾਣ ਕਾਰਨ 19 ਅਗਸਤ ਤੱਕ ਰੋਜ਼ਾਨਾ 115 ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ| ਕੰਪਨੀ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਗ ਪਾਰਕਰ ਨੇ ਇਕ ਬਿਆਨ ਵਿਚ ਕਿਹਾ,”ਇਹ 115 ਉਡਾਣਾਂ ਇਸ ਗਰਮੀ ਦੀ ਰੁੱਤ ਵਿਚ ਕੰਪਨੀ ਦੀਆਂ ਕੁੱਲ ਉਡਾਣਾਂ ਦਾ ਕਰੀਬ 1.50 ਫੀਸਦੀ ਹਨ|” ਬੀਤੇ ਕੁਝ ਮਹੀਨਿਆਂ ਵਿੱਚ ਬੋਇੰਗ ਦੇ 737 ਮੈਕਸ ਜਹਾਜ਼ਾਂ ਨੂੰ ਉਡਾਣ ਤੋਂ ਬਾਹਰ ਕਰ ਦਿੱਤਾ ਗਿਆ ਹੈ| ਭਾਵੇਂਕਿ ਪਾਰਕਰ ਨੇ 737 ਮੈਕਸ ਜਹਾਜ਼ਾਂ ਨੂੰ ਲੈ ਕੇ ਭਰੋਸਾ ਜ਼ਾਹਰ ਕੀਤਾ| ਉਨ੍ਹਾਂ ਨੇ ਕਿਹਾ,”ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਬੋਇੰਗ ਦੇ ਨਾਲ ਸਾਡੇ ਜਾਰੀ ਕੰਮ ਦੇ ਆਧਾਰ ਤੇ ਸਾਨੂੰ ਪੂਰਾ ਭਰੋਸਾ ਹੈ ਕਿ 19 ਅਗਸਤ ਤੋਂ ਪਹਿਲਾਂ ਮੈਕਸ ਜਹਾਜ਼ਾਂ ਦੀ ਸਮੱਸਿਆ ਦੂਰ ਕਰ ਲਈ ਜਾਵੇਗੀ|”

Leave a Reply

Your email address will not be published. Required fields are marked *