ਅਮਰੀਕੀ ਕਾਂਗਰਸ ਦਾ ਵਿਰੋਧ ਕਰਨ ਵਾਲੇ 80 ਪ੍ਰਦਰਸ਼ਨਕਾਰੀ ਗ੍ਰਿਫਤਾਰ

ਵਾਸ਼ਿੰਗਟਨ, 11 ਜੁਲਾਈ (ਸ.ਬ.)  ਸਿਹਤ ਸੇਵਾ ਸੋਧ ਬਿੱਲ ਨੂੰ ਅੱਗੇ ਵਧਾਉਣ ਲਈ ਅਮਰੀਕੀ ਸੰਸਦਾਂ ਦੀਆਂ ਤਾਜ਼ਾਂ ਕੋਸ਼ਿਸ਼ਾਂ ਦਾ ਵਿਰੋਧ ਕਰਨ ਵਾਲੇ 80 ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਅਮਰੀਕੀ ਕਾਂਗਰਸ ਦੇ ਭਵਨ ਵਿਚ ਗ੍ਰਿਫਤਾਰ ਕੀਤਾ| ਉਹ ਰਿਪਬਲਿਕਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ”ਓਬਾਮਾ ਕੇਅਰ” ‘ਸਿਹਤ ਸੇਵਾ ਬਿੱਲ’ ਨੂੰ ‘ਰੱਦ ਕਰਨ ਅਤੇ ਉਸਦੀ ਜਗ੍ਹਾ ਨਵਾਂ ਬਿੱਲ ਲਿਆਉਣ’ ਦੇ ਆਪਣੇ ਸੰਕਲਪ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ|
ਪ੍ਰਦਰਸ਼ਕਾਰੀਆਂ ਨੇ ਕਲ ਕੈਪੀਟੋਲ ਪਰਿਸਰ ਵਿਚ ਵਿਰੋਧ ਪ੍ਰਦਰਸ਼ਨ  ਕੀਤੇ| ਕੈਪੀਟੋਲ ਪੁਲੀਸ ਨੇ ਇਕ ਬਿਆਨ ਵਿਚ ਦੱਸਿਆ ਕਿ ‘ਗੈਰ ਕਾਨੂੰਨੀ ਗਤੀਵਿਧੀਆਂ’ ਕਾਰਨ ਕਲ 32 ਮਰਦ ਅਤੇ 49 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਂਗਰਸ ਵਿਚ ਰਿਪਬਲਿਕਨ ਸੰਸਦਾਂ ਉਤੇ ਬੀਤੇ ਦਿਨੀਂ ਦਬਾਅ ਬਣਾਉਂਦੇ ਹੋਏ ਅਪੀਲ ਕੀਤੀ ਸੀ ਕਿ ਉਹ ਅਗਸਤ ਵਿਚ ਛੁੱਟੀ ਤੇ ਜਾਣ ਤੋਂ ਪਹਿਲਾਂ ਇਸ ਸਿਹਤ ਸੇਵਾ ਸੋਧ ਬਿੱਲ ਨੂੰ ਪਾਸ ਕਰਨ| ਟਰੰਪ ਨੇ ਓਬਾਮਾ ਦੇ ਸਿਹਤ ਸੇਵਾ ਬਿੱਲ 2010 ਅਫਾਰਡੇਬਲ ਕੇਅਰ ਏਕਟ(ਏ. ਸੀ. ਏ.) ਨੂੰ ਰੱਦ ਕਰਨ ਅਤੇ ਉਸਦੀ ਜਗ੍ਹਾ ਨਵੇਂ ਬਿੱਲ ਨੂੰ ਲਿਆਉਣਾ ਆਪਣੀ ਸ਼ਿਖਰ ਤਰਜੀਹ ਬਣਾਇਆ ਹੈ|

Leave a Reply

Your email address will not be published. Required fields are marked *