ਅਮਰੀਕੀ ਗਠਜੋੜ ਫੌਜ ਨੇ ਇਰਾਕ ਦੀ ਸਰਹੱਦ ਤੇ ਕੀਤਾ ਹਮਲਾ

ਦਮਿਸ਼ਕ, 18 ਜੂਨ (ਸ.ਬ.) ਅਮਰੀਕੀ ਗਠਜੋੜ ਫੌਜ ਦੇ ਲੜਾਕੂ ਜਹਾਜ਼ਾਂ ਨੇ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਇਰਾਕ ਸਰਹੱਦ ਕੋਲ ਦੇਸ਼ ਦੇ ਪੂਰਬੀ ਹਿੱਸੇ ਵਿੱਚ ਸਰਕਾਰੀ ਫੌਜ ਦੇ ਟਿਕਾਣਿਆਂ ਤੇ ਜਾਨਲੇਵਾ ਹਮਲਾ ਕੀਤਾ| ਸੀਰੀਆ ਦੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ| ਸੀਰੀਆ ਦੇ ਪੂਰਬੀ ਸੂਬੇ ਦੇਰ ਏਜੋਰ ਵਿੱਚ ਅਮਰੀਕਾ ਸਮਰਥਿਤ ਕੁਰਦ ਲੜਾਕੇ ਅਤੇ ਰੂਸ ਸਮਰਥਿਤ ਸਰਕਾਰੀ ਫੌਜ ਅਲੱਗ-ਅਲੱਗ ਇਸਲਾਮਕ ਸਟੇਟ ਦੇ ਜਿਹਾਦੀਆਂ ਦੇ ਖਿਲਾਫ ਲੜ ਰਹੇ ਹਨ|
ਸਰਕਾਰੀ ਏਜੰਸੀ ਮੁਤਾਬਕ ਫੌਜੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਦੇਰ ਐਜੋਰ ਵਿੱਚ ਅੱਬੂ ਕਮਾਲ ਕਸਬੇ ਦੇ ਦੱਖਣ-ਪੂਰਬ ਵਿੱਚ ਅਲ ਹਰੀ ਵਿੱਚ ਸਾਡੇ ਫੌਜੀ ਟਿਕਾਣਿਆਂ ਤੇ ਅਮਰੀਕੀ ਗਠਜੋੜ ਦੇ ਲੜਾਕੂ ਜਹਾਜ਼ਾਂ ਨੇ ਹਮਲੇ ਕੀਤੇ| ਖਬਰ ਮੁਤਾਬਕ ਹਮਲੇ ਵਿੱਚ ਕਈ ਲੋਕ ਮਾਰੇ ਗਏ ਹਨ|

Leave a Reply

Your email address will not be published. Required fields are marked *