ਅਮਰੀਕੀ ਗਠਬੰਧਨ ਫੌਜ ਦੀ ਕਾਰਵਾਈ ਵਿੱਚ  ‘ਅਮਾਕ’ ਦਾ ਸੰਸਥਾਪਕ ਮਾਰਿਆ ਗਿਆ

ਬੇਰੂਤ, 1 ਜੂਨ (ਸ.ਬ.)  ਅਮਰੀਕੀ ਅਗਵਾਈ ਵਾਲੀ ਗਠਬੰਧਨ ਫੌਜ ਨੇ ਪੂਰਬੀ ਸੀਰੀਆਈ ਸੂਬੇ ਡਾਰ-ਅਲ-ਜ਼ੋਰ ਵਿੱਚ ਹਵਾਈ ਹਮਲੇ ਕਰ ਕੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਨਾਲ ਸੰਬੰਧਿਤ ਸੰਵਾਦ ਕਮੇਟੀ ‘ਅਮਾਕ’ ਦੇ ਸੰਸਥਾਪਕ ਨੂੰ ਮਾਰ ਦਿੱਤਾ ਹੈ| ਸੰਵਾਦ ਕਮੇਟੀ ‘ਅਮਾਕ’ ਦੇ ਸੰਸਥਾਪਕ ਦੇ ਭਰਾ ਨੇ ਨੂੰ ਫੇਸਬੁੱਕ ਪੋਸਟ ਦੇ ਜਰੀਏ ਦੱਸਿਆ ਸੀ ਕਿ ਅਮਰੀਕੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਉਸ ਦਾ ਭਰਾ ਰਿਆਨ ਮੇਸ਼ਾਲ ਅਤੇ ਉਸ ਦੀ ਧੀ ਮਾਰੇ ਗਏ ਹਨ| ਹਮਲੇ ਦੌਰਾਨ ਦੋਵੇਂ ਅਲ-ਮਯਾਦਿਨ ਸ਼ਹਿਰ ਸਥਿਤ ਆਪਣੇ ਘਰ ਵਿੱਚ ਹੀ ਮੌਜੂਦ ਸਨ ਹਾਲਾਂਕਿ ਸੁਤੰਤਰ ਜਾਂਚ ਤੋਂ ਅਜੇ ਤੱਕ ਮੇਸ਼ਾਲ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ|

Leave a Reply

Your email address will not be published. Required fields are marked *