ਅਮਰੀਕੀ ਜੇਲ ਵਿੱਚ ਬੰਦ 52 ਭਾਰਤੀਆਂ ਵਿੱਚੋਂ 5 ਸਿੱਖ ਰਿਹਾਅ

ਵਾਸ਼ਿੰਗਟਨ, 23 ਅਗਸਤ (ਸ.ਬ.) ਟਰੰਪ ਪ੍ਰਸ਼ਾਸਨ ਦੀ ਵਿਵਾਦਪੂਰਣ ‘ਜ਼ੀਰੋ ਸਹਿਣਸ਼ੀਲਤਾ’ ਨੀਤੀ ਦੇ ਤਹਿਤ ਬੀਤੇ 3 ਮਹੀਨੇ ਤੋਂ ਓਰੇਗਨ ਸੂਬੇ ਦੀ ਜੇਲ ਵਿਚ ਬੰਦ 5 ਗੈਰ ਕਾਨੂੰਨੀ ਸਿੱਖ ਪ੍ਰਵਾਸੀਆਂ ਸਮੇਤ ਕੁੱਲ 8 ਵਿਅਕਤੀਆਂ ਨੂੰ ਮੁਚਲਕੇ ਉਤੇ ਰਿਹਾਅ ਕਰ ਦਿੱਤਾ ਗਿਆ ਹੈ| ਇਨ੍ਹਾਂ ਸਾਰੇ ਲੋਕਾਂ ਨੇ ਅਮਰੀਕੀ ਪ੍ਰਸ਼ਾਸਨ ਤੋਂ ਉਥੇ ਰਹਿਣ ਲਈ ਸ਼ਰਨ ਦੀ ਮੰਗ ਕੀਤੀ ਹੈ| ਇਮੀਗ੍ਰੇਸ਼ਨ ਵਕੀਲਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਸ਼ਰਣ ਮੰਗਨ ਵਾਲੇ ਵੱਡੇ ਪ੍ਰਵਾਸੀ ਸਮੂਹ ਦਾ ਹਿੱਸਾ ਹੋਣ ਕਾਰਨ 52 ਭਾਰਤੀਆਂ ਦੇ ਇਕ ਸਮੂਹ ਨੂੰ ਮਈ ਮਹੀਨੇ ਤੋਂ ਹੀ ਓਰੇਗਨ ਦੇ ਇਕ ਹਿਰਾਸਤ ਕੇਂਦਰ ਵਿਚ ਰੱਖਿਆ ਗਿਆ ਹੈ| ਇਨ੍ਹਾਂ ਵਿਚ ਜ਼ਿਆਦਾਤਰ ਪ੍ਰਵਾਸੀ ਸਿੱਖ ਹਨ| ਸ਼ੇਰੀਡਾਨ ਜੇਲ ਵਿਚ ਬੰਦ ਪ੍ਰਵਾਸੀਆਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੈ| ਇੱਥੇ ਕੁੱਲ 124 ਗੈਰ ਕਾਨੂੰਨੀ ਪ੍ਰਵਾਸੀ ਕੈਦੀ ਹਨ| ਓਰੇਗਨ ਜੇਲ ਵਿਚ ਕਰੀਬ 3 ਮਹੀਨੇ ਰਹਿਣ ਮਗਰੋਂ 5 ਪ੍ਰਵਾਸੀ ਸਿੱਖ ਕੱਲ ਪਹਿਲੀ ਵਾਰ ਬਾਹਰ ਨਜ਼ਰ ਆਏ| ਓਰੇਗਨ ਸੂਬੇ ਮੁਤਾਬਕ ਜੇਲ ਤੋਂ ਰਿਹਾਅ ਹੋਏ 24 ਸਾਲਾ ਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਮੈਨੂੰ ਕੋਈ ਆਸ ਨਹੀਂ ਸੀ| ਹੁਣ ਇਹ ਇਕ ਸੁਪਨੇ ਵਾਂਗ ਹੈ| ਮੈਂ ਬਹੁਤ ਖੁਸ਼ ਹਾਂ| ਸਾਡੀ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ| ਇਨ੍ਹਾਂ ਵਿਚੋਂ ਕਈ ਸਿੱਖਾਂ ਨੂੰ ਸ਼ੇਰੀਡਾਨ ਜੇਲ ਦੇ ਅੰਦਰ ਆਪਣੇ ਮੂਲ ਸਿੱਖ ਰੀਤੀ-ਰਿਵਾਜਾਂ ਦਾ ਪਾਲਨ ਕਰਨ ਵਿਚ ਵੀ ਮੁਸ਼ਕਲ ਹੋਈ|
ਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਮੈਂ ਜੇਲ ਅਧਿਕਾਰੀਆਂ ਨੂੰ ਦੋਸ਼ ਨਹੀਂ ਦਿੰਦਾ| ਸੰਭਵ ਤੌਰ ਉਤੇ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਸਿੱਖ ਕਿਸ ਤਰ੍ਹਾਂ ਪ੍ਰਾਰਥਨਾ ਕਰਦੇ ਹਨ| ਉਥੇ 22 ਸਾਲਾ ਲਵਪ੍ਰੀਤ ਦਾ ਕਹਿਣਾ ਹੈ ਕਿ ਅਸੀਂ ਬਹੁਤ ਤਣਾਅ ਵਿਚ ਸੀ| ਅਸੀਂ ਆਪਣੀਆਂ ਕੋਠਰੀਆਂ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਸਨ| ਆਪਣੇ ਪਰਿਵਾਰਾਂ ਨੂੰ ਫੋਨ ਕਰਨਾ ਤਾਂ ਦੂਰ ਦੀ ਗੱਲ ਹੈ| ਜੇਲ ਅਧਿਕਾਰੀਆਂ ਨੂੰ ਵੀ ਪਤਾ ਨਹੀਂ ਸੀ ਕਿ ਅਸੀਂ ਕੌਣ ਹਾਂ| ਸਾਡੇ ਪਰਿਵਾਰ ਸਾਡੀ ਮਦਦ ਕਿਵੇਂ ਕਰਦੇ| ਜਦਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਕਿੱਥੇ ਹਾਂ|

Leave a Reply

Your email address will not be published. Required fields are marked *