ਅਮਰੀਕੀ ਡਰੋਨ ਦੱਖਣੀ ਚੀਨ ਸਾਗਰ ਵਿੱਚ ਜਾਸੂਸੀ ਦੀ ਕੋਸ਼ਿਸ਼ ਦਾ ਹਿੱਸਾ : ਚੀਨ

ਬੀਜਿੰਗ, 19 ਦਸੰਬਰ (ਸ.ਬ.) ਚੀਨ ਦੇ ਸਰਕਾਰੀ ਮੀਡੀਆ ਅਤੇ ਮਾਹਰਾਂ ਨੇ ਦੱਖਣੀ ਚੀਨ ਸਾਗਰ ਵਿੱਚੋਂ ਫੜੇ ਗਏ ਅਮਰੀਕੀ ਜਲ ਸੈਨਾ ਦੇ ਸਮੁੰਦਰ ਅੰਦਰ ਚੱਲਣ ਵਾਲੇ ਡਰੋਨ ਨੂੰ ਇਸ ਸਮੁੰਦਰ ਖੇਤਰ ਵਿੱਚ ਜਾਸੂਸੀ ਦੀ ਕੋਸ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ| ਇਸ ਦੇ ਬਾਵਜੂਦ ਵੀ ਚੀਨ ਨੂੰ ਉਮੀਦ ਹੈ ਕਿ ਇਸ ਜਹਾਜ਼ ਨੂੰ ਅਮਰੀਕਾ ਨੂੰ ਦੇਣ ਵਿੱਚ ਕੋਈ ਵਿਵਾਦ ਨਹੀਂ ਹੋਵੇਗਾ| ਇਸੇ ਵਿਚਕਾਰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਾਮਲੇ ਵਿੱਚ ਹਮਲਾਵਰ ਰਵੱਈਆ ਅਪਣਾਉਂਦਿਆਂ ਟਵੀਟ ਕੀਤਾ ਕਿ ਚੀਨ ਇਸ ਡਰੋਨ ਦੇ ਉਪਕਰਣਾਂ ਦੀ ਚੋਰੀ ਕਰ ਰਿਹਾ ਹੈ| ਅਮਰੀਕਾ ਦੇ ਰੱਖਿਆ ਵਿਭਾਗ ਨੇ ਚੀਨ ਨਾਲ ਇਸ ਸੰਬੰਧ ਵਿੱਚ ਰਸਮੀ ਇਤਰਾਜ਼ ਜਤਾਇਆ ਸੀ| ਚੀਨ ਨੂੰ ਦੱਖਣੀ ਚੀਨ ਸਾਗਰ ਵਿੱਚ ਅਮਰੀਕਾ ਦੀਆਂ ਸਰਗਰਮੀਆਂ ਨੂੰ ਲੈ ਕੇ ਡੂੰਘਾ ਸ਼ੱਕ ਸੀ| ਉਸ ਦੇ ਮੀਡੀਆ ਨੇ ਫੜੇ ਗਏ ਡਰੋਨ ਨੂੰ ਜਾਸੂਸੀ ਦੇ ਯਤਨ ਦਾ ਹਿੱਸਾ ਕਰਾਰ ਦਿੱਤਾ ਹੈ|

Leave a Reply

Your email address will not be published. Required fields are marked *