ਅਮਰੀਕੀ ਪਾਬੰਦੀਆਂ ਵਿਰੁੱਧ ਇਰਾਨ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ

ਤੇਹਰਾਨ, 5 ਦਸੰਬਰ (ਸ.ਬ.) ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਵਿਰੁੱਧ ਸਖਤ ਰਵੱਈਆ ਵਰਤਿਆ ਹੈ| ਰੂਹਾਨੀ ਨੇ ਇਕ ਵਾਰ ਫਿਰ ਧਮਕੀ ਦਿੰਦਿਆਂ ਕਿਹਾ ਕਿ ਉਹ ਖਾੜੀ ਤੋਂ ਕੌਮਾਂਤਰੀ ਤੇਲ ਦੀ ਵਿਕਰੀ ਵਿਚ ਕਟੌਤੀ ਕਰਨਗੇ| ਸੇਮਨਾਨ ਸੂਬੇ ਵਿੱਚ ਇਕ ਰੈਲੀ ਦੌਰਾਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਇਰਾਨ ਦੀ ਤੇਲ ਦੀ ਬਰਾਮਦ ਨੂੰ ਰੋਕ ਪਾਉਣ ਵਿਚ ਸਮਰੱਥ ਨਹੀਂ ਹੈ| ਉਨ੍ਹਾਂ ਨੇ ਕਿਹਾ ਕਿ ਜੇ ਅਮਰੀਕਾ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਰਬ ਦੀ ਖਾੜੀ ਤੋਂ ਕੋਈ ਤੇਲ ਬਰਾਮਦ ਨਹੀਂ ਹੋਵੇਗਾ|

Leave a Reply

Your email address will not be published. Required fields are marked *