ਅਮਰੀਕੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ, 29 ਦਸੰਬਰ (ਸ.ਬ.) ਅਮਰੀਕੀ ਫੌਜ ਦਾ ਹੈਲੀਕਾਪਟਰ ਉੱਤਰੀ ਗਾਲਵਸਟਨ ਬੰਦਰਗਾਹ ਨੇੜੇ ਹਾਦਸਾ ਗ੍ਰਸਤ ਹੋ ਗਿਆ| ਇਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ| ਉੱਚ ਅਧਿਕਾਰੀਆਂ ਨੇ ਦੱਸਿਆ ਕਿ (ਸਥਾਨਕ ਸਮੇਂ ਮੁਤਾਬਕ) ਬੁੱਧਵਾਰ ਨੂੰ 3 ਵਜੇ ਤੋਂ ਬਾਅਦ ਇਹ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ| ਜ਼ਿਕਰਯੋਗ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਲਗਭਗ 11.30 ਘੰਟਿਆਂ ਦਾ ਫਰਕ ਹੈ| ਇਸ ਹਾਦਸੇ ਨੂੰ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਹੈਲੀਕਾਪਟਰ ਬਹੁਤ ਨੀਵਾਂ ਜਾ ਰਿਹਾ ਸੀ ਅਤੇ ਫਿਰ ਹਵਾ ਵਿੱਚ ਇਕ ਭਿਆਨਕ ਆਵਾਜ਼ ਗੂੰਜੀ| ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਹੈ|

Leave a Reply

Your email address will not be published. Required fields are marked *