ਅਮਰੀਕੀ ਫੌਜ ਦੀ ਅਗਵਾਈ ਵਿੱਚ ਸੀਰੀਆ ਤੇ ਹਮਲਾ, ਕਈ ਮੌਤਾਂ ਦਾ ਖਦਸ਼ਾ

ਦਮਿਸ਼ਕ, 12 ਫਰਵਰੀ (ਸ.ਬ.) ਅਮਰੀਕੀ ਫੌਜ ਦੀ ਅਗਵਾਈ ਵਿੱਚ ਸੀਰੀਆ ਤੇ ਹੋਏ ਹਵਾਈ ਹਮਲਿਆਂ ਵਿੱਚ 70 ਨਾਗਰਿਕ ਲੋਕਾਂ ਦੇ ਜ਼ਖਮੀ ਹੋਣ ਅਤੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਹਵਾਈ ਹਮਲੇ ਵਿੱਚ ਡੀਅਰ ਅਲ ਜ਼ੁਅਰ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਸੀ| ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਇਲਾਕੇ ਵਿੱਚ ਮੁੜ ਅੱਤਵਾਦੀ ਆਪਣਾ ਕਬਜ਼ਾ ਕਰਨਾ ਚਾਹੁੰਦੇ ਹਨ, ਇਸੇ ਲਈ ਬਹੁਤ ਸਾਰੇ ਲੋਕ ਇਸ ਇਲਾਕੇ ਨੂੰ ਛੱਡ ਕੇ ਜਾ ਚੁੱਕੇ ਹਨ|
ਮਨੁੱਖੀ ਅਧਿਕਾਰਾਂ ਲਈ ਸੀਰੀਅਨ ਆਬਜ਼ਾਵੇਟਰੀ ਨੇ ਕਿਹਾ ਕਿ ਪੂਰਬੀ ਫਰਾਤ ਇਲਾਕੇ ਵਿੱਚ ਅੱਤਵਾਦੀਆਂ ਨੇ ਕਬਜ਼ਾ ਕੀਤਾ ਸੀ ਅਤੇ ਜਦ ਫੌਜ ਨੇ ਹਮਲਾ ਕੀਤਾ ਤਾਂ ਅੱਤਵਾਦੀਆਂ ਸਮੇਤ ਲਗਭਗ 37000 ਵਿਅਕਤੀ ਇਸ ਇਲਾਕੇ ਨੂੰ ਛੱਡ ਕੇ ਚਲੇ ਗਏ ਸਨ| ਫਿਲਹਾਲ ਫੌਜ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਲੋਕਾਂ ਦਾ ਜੀਵਨ ਸੁਧਾਰਿਆ ਜਾ ਸਕੇ ਪਰ ਹਮਲਿਆਂ ਦੌਰਾਨ ਕਈ ਆਮ ਨਾਗਰਿਕ ਵੀ ਹਮਲੇ ਦੇ ਸ਼ਿਕਾਰ ਬਣ ਜਾਂਦੇ ਹਨ|

Leave a Reply

Your email address will not be published. Required fields are marked *