ਅਮਰੀਕੀ ਫੌਜ ਨੇ ਅਫਗਾਨਿਸਤਾਨ ਵਿੱਚ ਵੱਡੇ ਅੱਤਵਾਦੀ ਨੂੰ ਬਣਾਇਆ ਨਿਸ਼ਾਨਾ

ਵਾਸ਼ਿੰਗਟਨ, 15 ਜੂਨ (ਸ.ਬ.) ਅਮਰੀਕੀ ਫੌਜ ਨੇ ਅਫਗਾਨਿਸਤਾਨ ਦੇ ਪੂਰਬੀ ਕੁਨਾਰ ਸੂਬੇ ਵਿਚ ਇਕ ਵੱਡੇ ਅੱਤਵਾਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਤਾਲਿਬਾਨ ਮੁਖੀ ਮੌਲਾਨਾ ਫਜ਼ਲ-ਉਲਾਹ ਇੱਥੇ ਲੁਕਿਆ ਹੋਇਆ ਹੈ| ਲੈਫਟੀਨੈਂਟ ਕਰਨਲ ਮਾਰਟਿਨ ਓ. ਡੋਨੇਨ ਨੇ ਇਕ ਬਿਆਨ ਵਿਚ ਕਿਹਾ, ‘ਅਮਰੀਕੀ ਬਲਾਂ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਨੇੜੇ ਕੁਨਾਰ ਸੂਬੇ ਵਿਚ 13 ਜੂਨ ਨੂੰ ਅੱਤਵਾਦ ਵਿਰੋਧੀ ਹਮਲਾ ਕੀਤਾ, ਜਿਸ ਵਿਚ ਇਕ ਅੱਤਵਾਦੀ ਸੰਗਠਨ ਦੇ ਵੱਡੇ ਨੇਤਾ ਨੂੰ ਨਿਸ਼ਾਨਾ ਬਣਾਇਆ ਗਿਆ|’
ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਅਮਰੀਕੀ ਫੋਰਸ ਅਫਗਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਕੀਤੀ ਗਈ ਜੰਗਬੰਦੀ ਦੀ ਪਾਲਣ ਕਰ ਰਹੀ ਹੈ| ਹਾਲਾਂਕਿ ਅਮਰੀਕੀ ਮੀਡੀਆ ਵਿਚ ਆ ਰਹੀਆਂ ਖਬਰਾਂ ਮੁਤਾਬਕ ਫਜ਼ਲ-ਉਲਾਹ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਗਿਆ| ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਮਾਰਚ ਵਿਚ ਅੱਤਵਾਦੀ ਨੇਤਾ ਦਾ ਪਤਾ ਦੱਸਣ ਵਿਚ ਮਦਦ ਕਰਨ ਵਾਲੇ ਲਈ 50 ਲੱਖ ਡਾਲਰ ਦਾ ਇਨਾਮ ਘੋਸ਼ਿਤ ਕੀਤਾ ਸੀ| ਫਜ਼ਲ-ਉਲਾਹ ਪਾਕਿਸਤਾਨ ਵਿਚ ਕਈ ਖੂਨੀ ਹਮਲੇ ਅਤੇ ਸਾਲ 2010 ਵਿਚ ਨਿਊਯਾਰਕ ਵਿਚ ਟਾਈਮਜ਼ ਸਕੁਆਇਰ ਕਾਰ ਬੰਬ ਧਮਾਕੇ ਦੀ ਕੋਸ਼ਿਸ਼ ਵਿਚ ਸ਼ਾਮਲ ਹੈ| ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਕਈ ਹਮਲਾਵਰ ਮੁਹਿੰਮਾਂ ਤੋਂ ਬਾਅਦ ਤਹਿਰੀਕ-ਏ-ਤਾਲਿਬਾਨ ਨੂੰ ਪਾਕਿਸਤਾਨ ਤੋਂ ਖਦੇੜ ਦਿੱਤਾ ਗਿਆ| ਜਿਸ ਤੋਂ ਬਾਅਦ ਫਜ਼ਲ-ਉਲਾਹ ਨੇ ਅਫਗਾਨਿਸਤਾਨ ਵਿਚ ਸ਼ਰਨ ਲੈ ਲਈ|

Leave a Reply

Your email address will not be published. Required fields are marked *