ਅਮਰੀਕੀ ਰਾਜਦੂਤ ਨਿੱਕੀ ਹੈਲੀ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਈ ਨਤਮਸਤਕ, ਕੀਤੀ ਲੰਗਰ ਦੀ ਸੇਵਾ

ਨਵੀਂ ਦਿੱਲੀ, 28 ਜੂਨ (ਸ.ਬ.) ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਭਾਰਤ ਦੀ ਯਾਤਰਾ ਤੇ ਆਈ ਹੋਈ ਹੈ| ਨਿੱਕੀ ਅੱਜ ਪੁਰਾਣੀ ਦਿੱਲੀ ਸਥਿਤ ਸੀਸ ਗੰਜ ਗੁਰਦੁਆਰਾ ਸਾਹਿਬ ਨਤਮਸਤਕ ਹੋਈ| ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਲੰਗਰ ਲਈ ਰੋਟੀਆਂ ਬਣਾਈਆਂ|
ਇਸ ਤੋਂ ਬਾਅਦ ਨਿੱਕੀ ਨੇ ਦਿੱਲੀ ਦੇ ਭੀੜ ਵਾਲੇ ਇਲਾਕੇ ਵਿੱਚ ਸਥਿਤ ਗੌਰੀਸ਼ੰਕਰ ਮੰਦਰ ਵਿੱਚ ਪੂਜਾ ਕੀਤੀ ਅਤੇ ਜਾਮਾ ਮਸਜਿਦ ਵੀ ਗਈ, ਜਿੱਥੇ ਉਨ੍ਹਾਂ ਨੇ ਪ੍ਰਾਰਥਨਾ ਕੀਤੀ| ਨਿੱਕੀ ਨੇ ਮਸਜਿਦ ਦੇ ਬਾਹਰ ਲੋਕਾਂ ਨਾਲ ਗੱਲਬਾਤ ਵੀ ਕੀਤੀ|

Leave a Reply

Your email address will not be published. Required fields are marked *