ਅਮਰੀਕੀ ਰਾਜਦੂਤ ਨੇ ਮਿਆਂਮਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮਿਸ਼ਨ ਨੂੰ ਵੀਜ਼ਾ ਦੇਣ ਦੀ ਕੀਤੀ ਅਪੀਲ

ਸੰਯੁਕਤ ਰਾਸ਼ਟਰ, 11 ਜੁਲਾਈ (ਸ.ਬ.)  ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਅੰਤਰ ਰਾਸ਼ਟਰੀ ਸਮੁਦਾਇ ਨੂੰ ‘ਇੱਕਠੇ ਖੜ੍ਹੇ ਹੋਣ’ ਦੀ ਅਪੀਲ ਕੀਤੀ ਹੈ ਅਤੇ ਮਿਆਂਮਾਰ ਦੀ ਸਰਕਾਰ ਨੂੰ  ਬੇਨਤੀ ਕੀਤੀ ਹੈ ਕਿ ਉਹ ਘੱਟ ਗਿਣਤੀ ਰੋਹਿੰਗਯਾ ਮੁਸਲਿਮ ਸਮੁਦਾਏ ਸਮੇਤ ਹੋਰ ਦੇ ਵਿਰੁੱਧ ਸੈਨਾ ਅਤੇ ਸੁਰੱਖਿਆ ਬਲਾਂ ਦੁਆਰਾ ਕੀਤੇ ਗਏ ਕਥਿਤ ਬੁਰੇ ਵਤੀਰੇ ਦੀ ਜਾਂਚ ਕਰ ਰਹੇ ਸੰਯੁਕਤ ਰਾਸ਼ਟਰ ਮਿਸ਼ਨ ਦੇ ਨਾਲ ਸਹਿਯੋਗ  ਕਰੇ|
ਹੇਲੀ ਨੇ ਕਿਹਾ ਕਿ ਮਿਆਂਮਾਰ ਦੇ ਅਧਿਕਾਰੀਆਂ ਨੇ ਹਾਲ ਵਿਚ ਹੀ ਘੋਸ਼ਣਾ ਕੀਤੀ ਸੀ ਕਿ ਸਰਕਾਰ ਸੰਯੁਕਤ ਰਾਸ਼ਟਰ ਮਾਨਵ ਅਧਿਕਾਰ ਪਰੀਸ਼ਦ ਦੇ ਤੱਥਾਂ ਦੀ ਖੋਜ ਕਰਨ ਵਾਲੇ ਮਿਸ਼ਨ ਦੇ ਮੈਂਬਰਾਂ ਨੂੰ ਵੀਜ਼ਾ ਨਹੀਂ ਦੇਵੇਗੀ| ਉਨ੍ਹਾਂ ਨੇ ਆਪਣੇ ਬਿਆਨ ਵਿਚ ਜੋਰ ਦਿੱਤਾ ਕਿ ‘ਕਿਸੇ ਦੀ ਨਸਲੀ ਪਿੱਠਭੂਮੀ ਜਾਂ ਧਾਰਮਿਕ ਵਿਸ਼ਵਾਸਾਂ ਦੇ ਕਾਰਨ ਉਸ ਨਾਲ ਭੇਦਭਾਵ ਜਾਂ ਹਿੰਸਾ ਨਹੀਂ ਹੋਣੀ ਚਾਹੀਦੀ’ ਅਤੇ ਇਹ ਮਹੱਤਵਪੂਰਣ ਹੈ ਕਿ ਸਰਕਾਰ ਮਿਸ਼ਨ ਨੂੰ ਆਪਣਾ ਕੰਮ ਕਰਨ ਦੀ ਆਗਿਆ ਦੇਵੇ| ਬੌਧ-ਬਹੁਲ ਮਿਆਂਮਾਰ ਵਿਚ ਰੋਹਿੰਗਯਾ ਮੁਸਲਮਾਨਾਂ ਨੁੰ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ| ਸਾਲ 2012 ਵਿਚ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਹੋਈ ਫਿਰਕੂ ਹਿੰਸਾ ਵਿਚ ਸੈਂਕੜਾਂ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਰੀਬ 1,40,000 ਲੋਕ ਬੇਘਰ ਹੋ ਗਏ ਸਨ|

Leave a Reply

Your email address will not be published. Required fields are marked *