ਅਮਰੀਕੀ ਰਾਸ਼ਟਰਪਤੀ ਟ੍ਰੰਪ ਵੱਲੋਂ ਅਹੁਦਾ ਸੰਭਾਲਦਿਆ ਹੀ ਨਵੇਂ ਵਿਵਾਦ ਪੈਦਾ ਹੋਣੇ ਸ਼ੁਰੂ

ਉਹ ਕੀ ਚੀਜ ਹੈ, ਜੋ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਡੋਨਾਲਡ ਟਰੰਪ ਦੇ ਪਹਿਲੇ  ਬਿਆਨ ਨੂੰ ਪੂਰੀ ਤਰ੍ਹਾਂ ਗੈਰ-ਰਵਾਇਤ ਬਣਾ ਦਿੰਦੀ ਹੈ ਉਹ ਹੈ ਉਨ੍ਹਾਂ ਦਾ ਆਪਣੇ ਰਾਜਨੀਤਿਕ ਵਿਰੋਧੀਆਂ ਦੀ ਤਾਰੀਫ ਨਾ ਕਰਨਾ, ਜੋ ਕਿ ਅਜਿਹੇ ਮੌਕਿਆਂ ਦੀ ਆਮ ਰਿਵਾਇਤ ਸਮਝਿਆ ਜਾਂਦਾ ਹੈ, ਅਤੇ ਇਸਦੀ ਬਜਾਏ ਅਮਰੀਕੀ ਜਨਤਾ ਨੂੰ ਸਿੱਧੇ ਸੰਬੋਧਿਤ ਕਰਨਾ| ਇਹ ਪਹਿਲਾ ਮੌਕਾ ਹੈ, ਜਦੋਂ ‘ਦੁਨੀਆ ਦੇ ਸਭ ਤੋਂ ਤਾਕਤਵਰ       ਦੇਸ਼’ ਅਮਰੀਕਾ ਦੀ ਸਰਕਾਰ ਦੀ ਅਗਵਾਈ ਇੱਕ ਅਜਿਹਾ ਵਿਅਕਤੀ ਕਰ ਰਿਹਾ ਹੈ, ਜੋ ਖੁਦ ਨੂੰ ਰਾਸ਼ਟਰਪਤੀ ਅਹੁਦੇ ਤੋਂ ਉੱਪਰ ਮੰਨਦਾ ਹੈ| ਉਹ ਇਸ ਅਹੁਦੇ ਨਾਲ ਜੁੜੀ ਰਵਾਇਤ, ਸਿੱਖੇ-ਸਿਖਾਏ ਵਿਵਹਾਰਾਂ ਦਾ ਪਾਲਣ ਨਹੀਂ ਕਰਦਾ| ਉਸ ਵਿੱਚ ਉਸ ‘ਉਪਾਧੀ ਰੋਗ’ ਤੋਂ ਉੱਪਰ ਉੱਠਣ ਦੀ ਸਮਰੱਥਾ ਹੈ ਜੋ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਵਰਗੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਲੋਕਾਂ ਨੂੰ ਕਿਸੇ ਮਹਾਮਾਰੀ ਦੀ ਤਰ੍ਹਾਂ ਆਪਣੇ ਕੰਟਰੋਲ ਵਿੱਚ ਲੈ ਕੇ ਰੱਖਦਾ ਹੈ|
ਲੱਗਦਾ ਨਹੀਂ ਕਿ ਅਮਰੀਕਾ ਦੇ ਰਾਸ਼ਟਰਪਤੀ ਵਾਲੀ ਹੈਸੀਅਤ ਕਦੇ ਟਰੰਪ ਦੀ ਸ਼ਖਸੀਅਤ ਤੇ ਭਾਰੀ ਪੈ      ਸਕੇਗੀ| ਕਾਰਨ ਇਹ ਕਿ ਉਹ ਜਿਸ ਚੀਜ ਦੀ ਅਗਵਾਈ ਕਰਦੇ ਹਨ, ਉਹ ਅਮਰੀਕਾ ਦੇ ਰਾਸ਼ਟਰਪਤੀ ਤੋਂ ਜ਼ਿਆਦਾ ਵੱਡੀ ਹੈ| ਜਦੋਂ ਉਹ ਰਾਸ਼ਟਰਪਤੀ ਅਹੁਦੇ ਨੂੰ ਲੈ ਕੇ ਕੁੱਝ ਮਜਾਕ ਵੀ ਕਰ ਦਿੰਦੇ ਹਨ ਪਰ ਇੰਨਾ ਤਾਂ ਸਪਸ਼ਟ ਹੈ ਕਿ ਇਸ ਅਹੁਦੇ ਦੀ ਗਰਿਮਾ ਦਾ ਉਹ ਪੂਰਾ ਸਨਮਾਨ ਕਰਦੇ ਹਨ| ਇਹੀ ਕਾਰਨ ਹੈ ਕਿ ਜਦੋਂ ਉਹ ਅਜਿਹੀਆਂ ਚੀਜਾਂ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਦਾ ਸਵਰੂਪ ਰਾਸ਼ਟਰਪਤੀ ਅਹੁਦੇ ਨਾਲ ਜੁੜੇ ਮਿਜਾਜ ਤੋਂ ਹਟ ਕੇ ਹੁੰਦਾ ਹੈ, ਉਦੋਂ ਉਹ ‘ਅਮਰੀਕਾ ਦੇ ਰਾਸ਼ਟਰਪਤੀ’ ਵਰਗੀ ਧਾਰਨਾ ਦੇ ਪਾਰ ਚਲੇ ਜਾਂਦੇ ਹਨ| ਆਪਣੇ ਪਹਿਲੇ ਬਿਆਨ ਵਿੱਚ ਉਨ੍ਹਾਂ ਨੇ ਕੁੱਝ ਅਜਿਹਾ ਆਭਾਸ ਦਿੱਤਾ ਜਿਵੇਂ ਉਹ ਇਸ ਅਹੁਦੇ ਨਾਲ ਜੁੜੇ ਸਾਰੇ ਤਾਮ-ਝਾਮ ਨੂੰ ਇੱਕ ਪਾਸੇ ਕਰਕੇ ਸਿੱਧਾ ਆਪਣਾ ਕੰਮ ਸ਼ੁਰੂ ਕਰ ਦੇਣ ਨੂੰ ਲੈ ਕੇ ਉਤਾਵਲੇ ਹਨ| ਉਨ੍ਹਾਂ ਨੂੰ ਪਤਾ ਹੈ ਕਿ ਸਭ ਤੋਂ ਚੰਗੇ ਬਿਆਨ ਰਿਵਾਇਤੀ ਗੱਲਾਂ ਨੂੰ ਛੱਡ ਕੇ ਹੀ ਦਿੱਤੇ ਜਾਂਦੇ ਹਨ|
ਟਰੰਪ ਉਪਾਧੀ ਬਿਮਾਰੀ ਤੋਂ ਪੂਰੀ ਤਰ੍ਹਾਂ ਆਜ਼ਾਦ ਰਹਿਣ ਵਾਲੇ ਹਨ, ਇਹ ਗੱਲ ਸ਼ੁਰੂ ਤੋਂ ਹੀ ਸਪੱਸ਼ਟ ਹੈ ਜਦੋਂ ਕਿ ਭਾਰਤ ਵਿੱਚ ਉੱਚੇ ਅਹੁਦੇ ਸੰਭਾਲਣ ਵਾਲੇ ਸਾਰੇ ਲੋਕਾਂ ਦੀ ਚਾਲ -ਢਾਲ, ਵਾਇਦੇ ਸਭ ਕੁੱਝ ਅਹੁਦੇ ਦੇ ਹੀ ਅਨੁਸਾਰ ਹੁੰਦਾ ਹੈ| ਇਸ ਵਿੱਚ ਉਨ੍ਹਾਂ ਦਾ ਪਸੀਨੇ ਛੁਟਾ ਦੇਣ ਵਾਲੀ ਗਰਮੀ ਵਿੱਚ ਬੰਦ ਗਲਾ ਅਚਕਨ ਪਹਿਨਣਾ ਵੀ ਸ਼ਾਮਿਲ ਹੈ| ਟਰੰਪ ਜੇਕਰ ਕਹਿੰਦੇ ਹਨ ਕਿ ‘ਮੈਂ ਅਮਰੀਕਾ ਦੇ ਰਾਸ਼ਟਰਪਤੀ ਤੋਂ ਜ਼ਿਆਦਾ ਹਾਂ ਤਾਂ ਇਹ ਉਨ੍ਹਾਂ ਲੋਕਾਂ ਲਈ ਆਘਾਤ ਅਤੇ ਉਪਹਾਸ ਦਾ ਵਿਸ਼ਾ ਹੋ ਸਕਦਾ ਹੈ, ਜੋ ਇਸ ਬਿਆਨ ਦੇ ਆਤਮਿਕ ਪ੍ਰਭਾਵ ਨੂੰ ਬਿਲਕੁਲ ਹੀ ਕਬੂਲ ਕਰਕੇ ਪਾਉਣ ਦੀ ਹਾਲਤ ਵਿੱਚ ਨਹੀਂ ਹਨ| ਪਰ ਜੋ ਲੋਕ ਇਸ ਪ੍ਰਭਾਵ ਦਾ ਅਨੁਭਵ ਕਰ ਸਕਦੇ ਹਨ, ਉਨ੍ਹਾਂ ਦੀ ਸਮਝ ਵਿੱਚ ਇਹ ਗੱਲ ਪੂਰੀ ਤਰ੍ਹਾਂ ਆ ਜਾਂਦੀ| ਬਸ਼ਰਤੇ ਟਰੰਪ ਆਪਣੇ ਉਪਰੋਕਤ ਬਿਆਨ ਦੇ ਨਾਲ ਇਹ ਵੀ ਜੋੜਦੇ ਕਿ ‘ਹਜਾਰ ਅਮਰੀਕੀ ਰਾਸ਼ਟਰਪਤੀ ਮੇਰੇ ਅੰਦਰ ਪੈਦਾ ਅਤੇ ਖਤਮ ਹੁੰਦੇ ਹਨ, ਪਰ ਮੇਰੇ ਤੇ ਇਸਦਾ ਕੋਈ ਪ੍ਰਭਾਵ ਨਹੀਂ ਪੈਂਦਾ|’
ਇਹ ਕਹਿ ਕੇ, ‘ਰਾਸ਼ਟਰਪਤੀ ਅਹੁਦਾ ਉਨ੍ਹਾਂ ਦਾ ਨਹੀਂ, ਜਨਤਾ ਦਾ ਹੈ’, ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਹੋਣਾ ਉਨ੍ਹਾਂ ਦੇ ਲਈ ਇੱਕ ਘਟਨਾ ਭਰ ਹੈ ਅਤੇ ਇਸ ਦੀ ਭੂਮਿਕਾ ਉਨ੍ਹਾਂ ਦੇ ਮਿਸ਼ਨ ਵਿੱਚ ਇੱਕ ਔਜਾਰ ਜਿੰਨੀ ਹੀ ਰਹਿਣ ਵਾਲੀ ਹੈ| ਉਨ੍ਹਾਂ ਦਾ ਮਕਸਦ ਇਸ ਤੋਂ ਅੱਗੇ ਕਿਤੇ ਹੋਰ ਹੈ| ਟਰੰਪ ਨੇ ਪਹਿਲੀ ਮਹਿਲਾ ਦੇ ਨਾਲ ਆਪਣੇ ਪਹਿਲੇ ਨਾਚ ਲਈ ਸਿਨਾਟਰਾ ਦਾ ਗੀਤ ‘ਮਾਏ ਵੇ’ ਚੁਣਿਆ| ਇਹ ਦੱਸਦਾ ਹੈ ਕਿ ਉਹ ਵਾਈਟ ਹਾਊਸ ਨੂੰ ਇੱਕ ਗੈਰ-ਰਵਾਇਤ ਛਟਾ ਪ੍ਰਦਾਨ ਕਰਨਾ ਚਾਹੁੰਦੇ ਹਨ| ਇੱਕ ਅਜਿਹੀ ਛਟਾ ਜੋ ਰਾਸ਼ਟਰਪਤੀ ਵਰਗਾ ਨਾ ਲੱਗਣ ਵਾਲੇ ਇੱਕ ਰਾਸ਼ਟਰਪਤੀ ਦੇ ਨਾਲ ਹੀ ਜੁੜੀ ਹੋ ਸਕਦੀ ਹੈ ਅਤੇ ਇਹ ਸੰਭਵ ਹੋਵੇਗਾ ਤਾਂ ਸਿਰਫ ਇਸ ਲਈ ਕਿਉਂਕਿ ਆਪਣੇ ਅਹੁਦੇ ਨੂੰ ਆਪਣੀ ਸ਼ਖਸੀਅਤ ਤੇ ਹਾਵੀ ਹੋਣ ਦੇਣਾ ਟਰੰਪ ਦੇ ਸੁਭਾਅ ਵਿੱਚ ਨਹੀਂ ਹੈ| ਹੁਣ ਤੱਕ ਦੇ ਸਬੂਤਾਂ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਟਰੰਪ ਨੇ ਰਾਸ਼ਟਰਪਤੀ ਅਹੁਦੇ ਨੂੰ ਬਹੁਤ ਹਲਕੇ ਢੰਗ ਨਾਲ ਖੁਦ ਤੇ ਧਾਰਨ ਕਰ ਰੱਖਿਆ ਹੈ| ਸਿਰਫ ਭਾਰਤ ਵਿੱਚ ਅਸੀਂ ਅਜਿਹਾ ਮੰਨਦੇ ਹਾਂ ਕਿ ਜੋ ਅਹੁਦਾ ਤੁਹਾਨੂੰ ਖੁਦ ਤੋਂ ਵੱਡਾ ਲੱਗੇ, ਉਸ ਨੂੰ ਕਬੂਲ ਕਰਨ ਦੀ ਯੋਗਤਾ ਤੁਹਾਡੇ ਵਿੱਚ ਹੋ ਹੀ ਨਹੀਂ ਸਕਦੀ|
ਦੀਪਇੰਦਰ

Leave a Reply

Your email address will not be published. Required fields are marked *