ਅਮਰੀਕੀ ਰੱਖਿਆ ਬਿੱਲ ਵਿੱਚ ਤਾਇਵਾਨ ਦਾ ਜ਼ਿਕਰ, ਚੀਨ ਨੇ ਕੀਤਾ ਵਿਰੋਧ

ਬੀਜਿੰਗ, 26 ਦਸੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਬਰਕਾ ਓਬਾਮਾ ਨੇ ਉਸ ਰੱਖਿਆ ਬਿੱਲ ਤੇ ਦਸਤਖ਼ਤ ਕਰ ਦਿੱਤੇ ਹਨ, ਜਿਸ ਵਿੱਚ ਤਾਇਵਾਨ ਦੇ ਨਾਲ ਉੱਚ ਪੱਧਰੀ ਫੌਜੀ ਅਦਾਨ-ਪ੍ਰਦਾਨ ਦੇ ਸੰਚਾਲਨ ਦਾ ਪ੍ਰਬੰਧ ਹੈ| ਇਸ ਬਿੱਲ ਦਾ ਚੀਨ ਨੇ ਵਿਰੋਧ ਕੀਤਾ ਹੈ| ਚੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ”ਚੀਨ ਨੇ ਇਸ ਬਿੱਲ ਵਿੱਚ ਤਾਇਵਾਨ ਦਾ ਜ਼ਿਕਰ ਹੋਣ ਕਾਰਨ ਅਮਰੀਕਾ ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ| ਤਾਇਵਾਨ ਚੀਨ ਦਾ ਹਿੱਸਾ ਹੈ ਅਤੇ ਇਹ ਪੂਰੀ ਤਰ੍ਹਾਂ ਉਸ ਦਾ ਅੰਦਰੂਨੀ ਮਾਮਲਾ ਹੈ|” ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, ”ਅਸੀਂ ਅਮੀਰਕਾ ਕੋਲੋਂ ਮੰਗ ਕਰਦੇ ਹਾਂ ਕਿ ਉਹ ਤਾਇਵਾਨ ਦੇ ਮੁੱਦੇ ਤੇ ਚੀਨ ਨਾਲ ਕੀਤੇ ਗਏ ਆਪਣੇ ਵਾਅਦੇ ਦਾ ਪਾਲਣ ਕਰੇ| ਤਾਇਵਾਨ ਅਤੇ ਅਮਰੀਕਾ ਦਰਮਿਆਨ ਫੌਜੀ ਸੰਪਰਕ ਅਤੇ ਹਥਿਆਰਾਂ ਦੀ ਵਿੱਕਰੀ ‘ਤੇ ਰੋਕ ਲੱਗੇ ਤਾਂ ਕਿ ਚੀਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਤਣਾਅ ਨਾ ਆਵੇ| ਤਾਇਵਾਨ ਵਿੱਚ ਸਿੱਧੀ ਸ਼ਾਂਤੀ ਅਤੇ ਸਥਿਰਤਾ ਲਈ ਅਮਰੀਕਾ ਨੂੰ ਆਪਣੇ ਵਾਅਦੇ ਤੇ ਕਾਇਮ ਰਹਿਣਾ ਚਾਹੀਦਾ ਹੈ|” ਇਸ ਤੋਂ ਪਹਿਲਾਂ ਵੀ ਚੀਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਤਾਇਵਾਨ ਦੇ ਰਾਸ਼ਟਰਪਤੀ ਸਾਈ ਇੰਨ-ਵੇਨ ਵਿਚਾਲੇ ਹੋਈ ਟੈਲੀਫੋਨ ਗੱਲਬਾਤ ਦਾ ਵਿਰੋਧ ਕਰ ਚੁੱਕਾ ਹੈ|

Leave a Reply

Your email address will not be published. Required fields are marked *