ਅਮਰੀਕੀ ਲੜਾਕੂ ਜਹਾਜ਼ਾਂ ਨੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਕੀਤਾ ਅਭਿਆਸ

ਸਿਓਲ, 11 ਅਕਤੂਬਰ (ਸ.ਬ.)  ਉਤਰੀ ਕੋਰੀਆ ਦੇ ਪ੍ਰਮਾਣੂੰ ਅਤੇ ਮਿਜ਼ਾਇਲ ਪ੍ਰੋਗਰਾਮਾਂ ਨੂੰ ਲੈ ਕੇ ਜਾਰੀ ਤਣਾਅ ਦੌਰਾਨ ਬੀਤੀ ਰਾਤ ਨੂੰ ਅਮਰੀਕਾ ਦੇ ਲੜਾਕੂ ਜਹਾਜ਼ਾਂ ਨੇ ਕੋਰੀਆਈ ਟਾਪੂ ਤੇ ਉਡਾਣ ਭਰੀ| ਦੱਖਣੀ ਕੋਰੀਆ ਦੇ ਚੀਫ ਆਫ ਸਟਾਫ ਨੇ ਅੱਜ ਦੱਸਿਆ ਕਿ ਅਮਰੀਕਾ ਦੇ ਗਵਾਮ ਹਵਾਈ ਪੱਟੀ ਤੋਂ ਬੀ-1 ਦੋ ਲੜਾਕੂ ਜਹਾਜ਼ਾਂ ਦੇ ਉਡਾਣ ਭਰਨ ਦੌਰਾਨ ਦੱਖਣੀ ਕੋਰੀਆ ਦੀ ਫੌਜ ਦੇ ਦੋ ਐਫ-15 ਲੜਾਕੂ ਜਹਾਜ਼ ਵੀ ਇਕੱਠੇ ਸਨ|
ਉਧਰ ਅਮਰੀਕਾ ਦੀ ਫੌਜ ਨੇ ਇਕ ਵੱਖਰੇ ਬਿਆਨ ਵਿੱਚ ਕਿਹਾ ਕਿ ਅਮਰੀਕਾ ਨੇ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੋ ਲੜਾਕੂ ਜਹਾਜ਼ਾਂ ਨਾਲ ਸਾਂਝਾ ਅਭਿਆਸ ਕੀਤਾ| ਅਮਰੀਕਾ ਦੇ ਜਹਾਜ਼ ਫੌਜ ਦੇ ਅਧਿਕਾਰੀ ਮੇਜਰ ਪੈਟ੍ਰਿਕ ਐਪਲਗੇਟ ਨੇ ਕਿਹਾ ਕਿ ਸਾਡੇ ਮਿੱਤਰ ਰਾਸ਼ਟਰਾਂ ਜਾਪਾਨ ਅਤੇ ਦੱਖਣੀ ਕੋਰੀਆ ਦੇ ਨਾਲ ਰਾਤ ਵਿਚ ਹੋਣ ਵਾਲਾ ਇਹ ਸਾਂਝਾ ਅਭਿਆਸ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਜਾਣ ਵਾਲਾ ਇਕ ਮਹੱਤਵਪੂਰਣ ਪ੍ਰੀਖਣ ਹੈ ਅਤੇ ਇਹ ਹਰ ਦੇਸ਼ ਦੇ ਜਹਾਜ਼ਾਂ ਦੇ ਹੁਨਰ ਨੂੰ ਦਰਸਾਉਂਦਾ ਹੈ|

Leave a Reply

Your email address will not be published. Required fields are marked *