ਅਮਰੀਕੀ ਵਣਜ ਦੂਤਘਰ ਤੇ ਹਮਲੇ ਦੇ ਦੋਸ਼ੀ ਲੀਬੀਆਈ ਵਿਅਕਤੀ ਨੂੰ 22 ਸਾਲ ਦੀ ਸਜ਼ਾ

ਵਾਸ਼ਿੰਗਟਨ, 28 ਜੂਨ (ਸ.ਬ.) ਲੀਬੀਆ ਦੇ ਬੇਨਗਾਜ਼ੀ ਵਿਚ ਅਮਰੀਕੀ ਵਣਜ ਦੂਤਘਰ ਤੇ ਸਾਲ 2012 ਵਿਚ ਹੋਏ ਹਮਲੇ ਦੇ ਮਾਮਲੇ ਵਿਚ ਇਕ ਲੀਬੀਆਈ ਅੱਤਵਾਦੀ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ| ਉਸ ਹਮਲੇ ਵਿਚ ਰਾਜਦੂਤ ਕ੍ਰਿਸ ਸਟੀਵਨਸ ਸਮੇਤ ਚਾਰ ਅਮਰੀਕੀਆਂ ਦੀ ਜਾਨ ਚਲੀ ਗਈ ਸੀ| ਵਾਸ਼ਿੰਗਟਨ ਵਿਚ ਇਕ ਜ਼ਿਊਰੀ ਨੇ ਨਵੰਬਰ 2017 ਵਿਚ 47 ਸਾਲਾ ਅਹਿਮਦ ਅਬੂ ਖੱਟਾਲਾ ਨੂੰ ਅੱਤਵਾਦ ਨਾਲ ਸੰਬੰਧਿਤ ਕਈ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਸੀ| ਪਰ ਉਸ ਨੂੰ ਹੱਤਿਆ ਦਾ ਦੋਸ਼ੀ ਨਹੀਂ ਪਾਇਆ ਗਿਆ ਸੀ| ਸਰਕਾਰੀ ਵਕੀਲਾਂ ਨੇ ਅਬੂ ਖੱਟਾਲਾ ਤੇ ਇਕ ਅੱਤਵਾਦੀ ਮਿਲਿਸ਼ੀਆ ਦੀ ਅਗਵਾਈ ਕਰਨ ਅਤੇ ਸਟੀਵਨਸ ਅਤੇ ਤਿੰਨ ਹੋਰ ਵਿਅਕਤੀਆਂ ਦੀ ਜਾਨ ਲੈਣ ਵਾਲੇ ਹਮਲਿਆਂ ਦੀ ਯੋਜਨਾ ਬਨਾਉਣ ਦਾ ਦੋਸ਼ ਲਗਾਇਆ ਸੀ ਪਰ ਸਰਕਾਰੀ ਵਕੀਲਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਉਨ੍ਹਾਂ ਕੋਲ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਅਬੂ ਖੱਟਾਲਾ ਨੇ ਅਸਲ ਵਿਚ ਕਿਸੇ ਹਥਿਆਰ ਨਾਲ ਗੋਲੀਬਾਰੀ ਕੀਤੀ ਸੀ| ਬੇਨਗਾਜ਼ੀ ਹਮਲੇ ਨੂੰ ਲੈ ਕੇ ਅਮਰੀਕਾ ਵਿਚ ਸਿਆਸੀ ਝਗੜਾ ਪੈਦਾ ਹੋ ਗਿਆ ਸੀ|

Leave a Reply

Your email address will not be published. Required fields are marked *