ਅਮਰੀਕੀ ਸ਼ਹਿਰ ਓਕਲਾਹੋਮਾ ਵਿੱਚ ਅੱਗ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ

ਓਕਲਾਹੋਮਾ, 17 ਅਪ੍ਰੈਲ (ਸ.ਬ.) ਅਮਰੀਕੀ ਸ਼ਹਿਰ ਓਕਲਾਹੋਮਾ ਦੇ ਜੰਗਲਾਂ ਵਿੱਚ ਅੱਗ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ| ਇਸ ਦੇ ਨਾਲ ਹੀ ਉਚ ਤਾਪਮਾਨ ਅਤੇ ਤੇਜ਼ ਹਵਾਵਾਂ ਨੇ ਅਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਜੋ ਪਿਛਲੇ ਇਕ ਦਹਾਕੇ ਵਿੱਚ ਦਿਖਾਈ ਨਹੀਂ ਦਿੱਤੇ| ਮੌਸਮ ਸੇਵਾ ਦੇ ਵਿਗਿਆਨਕ ਡੌਗ ਸਪਿੱਗਰ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਇਸ ਦਾ ਖਤਰਾ ਸਭ ਤੋਂ ਵੱਧ ਹੋ ਗਿਆ ਹੈ| ਹਵਾ ਵਿੱਚ 10 ਫੀਸਦੀ ਘੱਟ ਨਮੀ ਕਾਰਨ ਤਾਪਮਾਨ ਦੇ 90 ਦੇ ਨੇੜੇ ਪੁੱਜਣ ਅਤੇ 64 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ| ਫਾਇਰ ਬ੍ਰਿਗੇਡ ਦੇ ਮੁਖੀ ਮਾਰਕ ਸਟੇਨਫੋਰਡ ਨੇ ਕਿਹਾ ਕਿ ਇਨ੍ਹਾਂ ਸਥਿਤੀਆਂ ਨਾਲ ਅੱਗ ਤੇਜ਼ੀ ਨਾਲ ਫੈਲ ਸਕਦੀ ਹੈ ਅਤੇ ਇਸ ਨਾਲ ਅੱਗ ਬੁਝਾਊ ਦੇ ਕਰਮਚਾਰੀਆਂ ਨੂੰ ਇਸ ਤੇ ਕਾਬੂ ਪਾਉਣ ਵਿੱਚ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ, ਜੋ ਲੋਕਾਂ ਦੀ ਸੁੱਰਖਿਆ ਲਈ ਵੱਡਾ ਖਤਰਾ ਹਨ| ਇਸ ਇਲਾਕੇ ਵਿੱਚ ਰਹਿਣ ਵਾਲੇ ਇਕ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਦਾ 50 ਸਾਲ ਪੁਰਾਣਾ ਘਰ ਸੜ ਕੇ ਸਵਾਹ ਹੋ ਗਿਆ ਹੈ|

Leave a Reply

Your email address will not be published. Required fields are marked *