ਅਮਰੀਕੀ ਸਦਨ ਨੇ ਗਰਭਪਾਤ ਤੇ ਰੋਕ ਲਗਾਉਣ ਲਈ ਕੀਤੀ ਵੋਟਿੰਗ

ਵਾਸ਼ਿੰਗਟਨ, 4 ਅਕਤੂਬਰ (ਸ.ਬ.) ਰੀਪਬਲਿਕਨ ਪਾਰਟੀ ਦੇ ਬਹੁਮਤ ਵਾਲੀ ਅਮਰੀਕੀ ਪ੍ਰਤੀਨਿਧੀ ਸਭਾ ਨੇ 20 ਹਫਤਿਆਂ ਤੋਂ ਜ਼ਿਆਦਾ ਸਮੇਂ ਵਾਲੇ ਅਤੇ ਲੱਗਭਗ ਹਰ ਤਰ੍ਹਾਂ ਦੇ ਗਰਭਪਾਤਾਂ ਤੇ ਰੋਕ ਲਗਾਉਣ ਲਈ ਵੋਟਿੰਗ ਕੀਤੀ| ਇਹ ਯੋਜਨਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਦੀਆਂ ਪ੍ਰਾਥਮਿਕਤਾਵਾਂ ਵਿਚੋਂ ਇਕ ਸੀ| ਟਰੰਪ ‘ਪੇਨ-ਕੈਪੇਬਲ ਅਨਬੌਰਨ ਚਾਈਲਡ ਪ੍ਰੋਟੈਕਸ਼ਨ ਐਕਟ’ ਦੇ ਸਮਰਥਕ ਹਨ|
ਵਾਈਟ ਹਾਊਸ ਨੇ ਕਿਹਾ ਹੈ ਕਿ ਜੇ ਇਹ ਪ੍ਰਸਤਾਵ ਕਾਂਗਰਸ ਵੱਲੋਂ ਪਾਸ ਹੋ ਕੇ ਉਨ੍ਹਾਂ ਕੋਲ ਆਵੇਗਾ ਤਾਂ ਉਹ ਇਸ ਨੂੰ ਮਨਜ਼ੂਰੀ ਦੇ ਦੇਣਗੇ| ਇਹ ਬਿੱਲ ਸੈਨੇਟ ਲਈ ਪ੍ਰਾਥਮਿਕਤਾ ਨਹੀਂ ਹੈ ਅਤੇ ਉਚ ਸਦਨ ਵਿਚ ਇਸ ਦਾ ਭੱਵਿਖ ਅਨਿਸ਼ਚਿਤ ਹੈ| ਇਸ ਬਿੱਲ ਦੇ ਤਹਿਤ ਗਰਭਪਾਤ ਕਰਾਉਣ ਵਾਲੇ ਡਾਕਟਰਾਂ ਅਤੇ ਹੋਰਾਂ ਵਿਰੁੱਧ ਅਪਰਾਧਿਕ ਅਤੇ ਦੀਵਾਨੀ ਦੰਡ ਲਗਾਏ ਜਾ ਸਕਦੇ ਹਨ| ਇਸ ਦੇ ਨਾਲ ਹੀ 5 ਸਾਲ ਦੀ ਜੇਲ ਵੀ ਹੋ ਸਕਦੀ ਹੈ| ਬਲਾਤਕਾਰ ਜਾਂ ਮਾਂ ਦੀ ਜਾਨ ਖਤਰੇ ਵਿਚ ਹੋਣ ਵਾਲੇ ਮਾਮਲੇ ਅਪਵਾਦ ਹੋਣਗੇ|
ਰੀਪਬਲਿਕਨ ਮੈਂਬਰਾਂ ਨੇ ਕੁਝ ਸੰਗਠਨਾਂ ਦੀਆਂ ਵਿਗਿਆਨਿਕ ਸ਼ੋਧਾਂ ਦਾ ਹਵਾਲਾ ਦਿੱਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਗਰਭਪਾਤ ਦੇ 20ਵੇਂ ਹਫਤੇ ਤੋਂ ਭਰੂਣ ਦਰਦ ਮਹਿਸੂਸ ਕਰਨ ਦੇ ਸਮੱਰਥ ਹੋ ਜਾਂਦਾ ਹੈ| ਵੋਟਿੰਗ ਤੋਂ ਪਹਿਲਾਂ ਸਦਨ ਦੇ ਸਪੀਕਰ ਪੌਲ ਰੇਆਨ ਨੇ ਕਿਹਾ,”ਇਹ ਦਰਦ ਹੁਣ ਹੋਰ ਲੁਕਿਆ ਨਹੀਂ ਰਹੇਗਾ| ਅਸੀਂ ਇਕ ਚੰਗੇ ਨਾਗਰਿਕ ਹੋਣ ਦੇ ਨਾਤੇ ਇਸ ਸਮੱਸਿਆ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ| ਵੋਟਿੰਗ 237 ਦੇ ਮੁਕਾਬਲੇ 189 ਰਹੀ| ਡੈਮੀਕ੍ਰੇਟ ਮੈਂਬਰਾਂ ਨੇ ਇਸ ਬਿੱਲ ਨੂੰ ਮਹਿਲਾ ਅਧਿਕਾਰਾਂ ਤੇ ਇਕ ਹੋਰ ਸ਼ਰਮਨਾਕ ਹਮਲਾ ਦੱਸਿਆ|

Leave a Reply

Your email address will not be published. Required fields are marked *