ਅਮਰੀਕੀ ਸੁਪਰੀਮ ਕੋਰਟ ਦੇ ਜੱਜ ਦੀ ਥਾਂ ਲੈਣ ਲਈ ਟਰੰਪ ਦੀ ਸੂਚੀ ਵਿੱਚ ਭਾਰਤੀ-ਅਮਰੀਕੀ ਵੀ ਸ਼ਾਮਲ

ਵਾਸ਼ਿੰਗਟਨ, 28 ਜੂਨ (ਸ.ਬ.) ਭਾਰਤੀ-ਅਮਰੀਕੀ ਕਾਨੂੰਨ ਮਾਹਰ ਅਮੂਲ ਥਾਪਰ ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਐਂਥਨੀ ਕੈਨੇਡੀ ਦੀ ਥਾਂ ਲੈਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ਾਰਟਲਿਸਟ ਕੀਤੇ ਗਏ 25 ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਹਨ| 81 ਸਾਲਾ ਜਸਟਿਸ ਕੈਨੇਡੀ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਣ ਦਾ ਐਲਾਨ ਕੱਲ ਕੀਤਾ ਸੀ|
ਕੈਨੇਡਾ ਨੇ ਪਹਿਲਾ ਆਪਣੇ ਸਹਿ- ਕਰਮਚਾਰੀਆਂ ਨੂੰ ਦੱਸਿਆ ਕਿ 31 ਜੁਲਾਈ ਨੂੰ ਕੋਰਟ ਵਿਚ ਉਨ੍ਹਾਂ ਦਾ ਆਖਰੀ ਦਿਨ ਹੋਵੇਗਾ, ਫਿਰ ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ| ਸੁਪਰੀਮ ਕੋਰਟ ਵਿਚ ਕੈਨੇਡਾ ਦੀ ਥਾਂ ਲੈਣ ਲਈ ਟਰੰਪ ਨੇ 25 ਲੋਕਾਂ ਦੇ ਨਾਂ ਦੀ ਸੂਚੀ ਬਣਾਈ ਹੈ, ਜਿਸ ਵਿਚ 49 ਸਾਲਾ ਭਾਰਤੀ-ਅਮਰੀਕੀ ਅਮੂਲ ਥਾਪਰ ਵੀ ਸ਼ਾਮਲ ਹਨ| ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡੀ ਦੀ ਥਾਂ ਲੈਣ ਲਈ ਉਹ ਇਸ ਸੂਚੀ ਵਿੱਚੋਂ ਕਿਸੇ ਇਕ ਦੀ ਚੋਣ ਕਰਨਗੇ|

Leave a Reply

Your email address will not be published. Required fields are marked *