ਅਮਰੀਕੀ ਸੈਨੇਟ ਨੇ ਨਿੱਕੀ ਹੈਲੀ ਨੂੰ ਸੰਯੁਕਤ ਰਾਸ਼ਟਰ ਦੀ ਰਾਜਦੂਤ ਬਣਾਉਣ ਦੀ ਮਨਜੂਰੀ ਦਿੱਤੀ

ਵਾਸ਼ਿੰਗਟਨ, 25 ਜਨਵਰੀ (ਸ.ਬ.) ਅਮਰੀਕੀ ਸੈਨੇਟ ਨੇ ਦੱਖਣੀ ਕੈਰੋਲੀਨਾ ਦੀ ਗਵਰਨਰ ਨਿੱਕੀ ਹੈਲੀ ਨੂੰ ਸੰਯੁਕਤ ਰਾਸ਼ਟਰ ਦੀ ਰਾਜਦੂਤ ਬਣਨ ਲਈ ਆਪਣੀ ਮਨਜੂਰੀ ਦੇ ਦਿੱਤੀ ਹੈ| ਸੈਨੇਟ ਵਿੱਚ ਨਿੱਕੀ ਹੈਲੀ ਦੇ ਪੱਖ ਵਿੱਚ 96 ਵੋਟਾਂ ਜਦੋਂਕਿ ਉਨ੍ਹਾਂ ਦੇ ਖਿਲਾਫ ਸਿਰਫ 4 ਵੋਟਾਂ ਹੀ ਪਈਆਂ| ਵਿਰੋਧੀ ਧਿਰ ਵਿੱਚ ਮਤਦਾਨ ਕਰਨ ਵਾਲਿਆਂ ਵਿੱਚ 3 ਡੈਮੋਕ੍ਰੇਟਿਕ         ਸੈਨੇਟਰਸ ਟਾਮ ਉਡੇਲ, ਕ੍ਰਿਸ ਕੂਨਸ ਅਤੇ ਮਾਰਟਿਨ ਹੇਨਰਿਕ ਅਤੇ ਇਕ ਸੁਤੰਤਰ ਸੈਨੇਟਰ ਬਰਨੀ ਸੈਂਡਰਸ ਸਨ|
ਇਸ ਦੌਰਾਨ 45 ਸਾਲਾ ਹੈਲੀ ਦੀ ਸੰਸਦ ਮੈਂਬਰਾਂ ਨੇ ਵਧੇਰੇ ਪ੍ਰਸ਼ੰਸਾ ਕੀਤੀ ਜਦੋਂਕਿ ਕੁੱਝ ਨੇ ਉਨ੍ਹਾਂ ਕੋਲ ਵਿਦੇਸ਼ ਨੀਤੀ ਨੂੰ ਲੈ ਕੇ ਅਨੁਭਵ ਨੂੰ ਘੱਟ ਦੱਸਿਆ| ਕੂਨਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਦੇ ਅਹੁਦੇ ਲਈ ਵਿਦੇਸ਼ੀ ਮਾਮਲਿਆਂ ਦੇ ਉਚ ਪੱਧਰੀ ਮਾਹਿਰ ਚਾਹੀਦੇ ਹਨ, ਇਸ ਨੂੰ ਕੋਈ ਅਹੁਦਾ ਦਿੱਤੇ ਜਾਣ ਮਗਰੋਂ ਨਹੀਂ ਸਿਖਾਇਆ ਜਾਵੇਗਾ| ਇਸ ਤੋਂ ਪਹਿਲਾਂ ਮੰਗਲਵਾਰ ਨੂੰ 21 ਮੈਂਬਰੀ ਵਿਦੇਸ਼ ਸੰਬੰਧੀ ਕਮੇਟੀ ਨੇ ਉਨ੍ਹਾਂ ਨੂੰ ਆਪਣੀ ਮਨਜੂਰੀ ਦੇ ਦਿੱਤੀ ਸੀ| ਇੱਥੇ ਵੀ ਸਿਰਫ ਦੋ ਡੈਮੋਕ੍ਰੇਟਿਕ ਕਮੇਟੀ ਮੈਂਬਰ ਕੂਨਸ ਅਤੇ ਉਡੇਲ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ|

Leave a Reply

Your email address will not be published. Required fields are marked *