ਅਮਰੀਕੀ ਸੈਨੇਟ ਵਿਚ ਓਬਾਮਾਕੇਅਰ ਨੂੰ ਰੱਦ ਕਰਨ ਲਈ ਅਗਲੇ ਹਫਤੇ ਹੋਵੇਗੀ ਵੋਟਿੰਗ

ਵਾਸ਼ਿੰਗਟਨ, 19 ਜੁਲਾਈ (ਸ.ਬ.) ਰਿਪਬਲੀਕਨ ਪਾਰਟੀ ਦੇ ਇਕ ਸ਼ਿਖਰ ਨੇਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰੀਕੀ ਸੈਨੇਟ ਵਿਚ ‘ਅਫੋਰਡੇਬਲ ਕੇਅਰ ਐਕਟ’ ਨੂੰ ਰੱਦ ਕਰਨ ਲਈ ਅਗਲੇ ਹਫਤੇ ਵੋਟਿੰਗ ਹੋਵੇਗੀ|  ਹਾਲਾਂਕਿ ਹਾਲੇ ਤੱਕ ਇਸ ਦਾ ਵਿਕਲਪ ਤਿਆਰ ਨਹੀਂ ਹੈ| ਸੈਨੇਟ ਵਿਚ ਬਹੁਮਤ ਦਲ ਦੇ ਨੇਤਾ ਮਿਚ ਮੈਕਕੋਨੇਲ ਨੇ ਦੱਸਿਆ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਅਪੀਲ ਅਤੇ ਆਪਣੇ ਮੈਂਬਰਾਂ ਦੀ ਸਲਾਹ ਮਗਰੋਂ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਅਸੀਂ ਓਬਾਮਾਕੇਅਰ ਰੱਦ ਕਰਨ ਵਾਲੇ ਬਿੱਲ ਤੇ ਵੋਟਿੰਗ ਕਰਣਗੇ|   ਰਿਪਬਲੀਕਨ ਪਾਰਟੀ ਦੇ ਤਿੰਨ ਸੈਨੇਟ ਮੈਂਬਰ ਪਹਿਲਾਂ ਹੀ ਇਸ ਵਿਵਾਦਮਈ ਬਿੱਲ ਦੇ ਵਿਰੁੱਧ ਵੋਟਿੰਗ ਦੀ ਘੋਸ਼ਣਾ ਕਰ ਚੁੱਕੇ ਹਨ| ਅਜਿਹੀ ਸਥਿਤੀ ਵਿਚ ਬਿੱਲ ਪਾਸ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ|
ਸਦਨ ਵਿਚ ਰਿਪਬਲੀਕਨ ਕੋਲ 52-48 ਦਾ ਬਹੁਮਤ ਹੈ, ਇਸ ਸਥਿਤੀ ਵਿਚ ਜੇ ਹੋਰ 2 ਲੋਕ ਇਸ ਮੁੱਦੇ ਤੇ ਪਾਰਟੀ ਵਿਰੁੱਧ ਵੋਟ ਦਿੰਦੇ ਹਨ ਤਾਂ ਮੁਸ਼ਕਲ ਹੋ ਸਕਦੀ ਹੈ| ਡੈਮੋਕ੍ਰੇਟ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਇਕਜੁੱਟ ਹੈ| ਇਹ ਘੋਸ਼ਣਾ ਮੈਕਕੋਨੇਲ ਦੁਆਰਾ ਓਬਾਮਾਕੇਅਰ ਨਾਂ ਨਾਲ ਮਸ਼ਹੂਰ ਇਸ ਕਾਨੂੰਨ ਨੂੰ ਬਦਲਣ ਅਤੇ ਉਸ ਨੂੰ ਰੱਦ ਕਰਨ ਦੀ ਨਵੀਨਤਮ ਕੋਸ਼ਿਸ਼ ਹੈ|

Leave a Reply

Your email address will not be published. Required fields are marked *