ਅਮਰੀਕੀ ਸੰਸਦ ਕਮੇਟੀ ਨੇ ਪੇਸ਼ ਕੀਤਾ ਮੈਕਸੀਕੋ ਸਰਹੱਦ ਤੇ ਕੰਧ ਬਨਾਉਣ ਦਾ ਬਿੱਲ

ਵਾਸ਼ਿੰਗਟਨ, 12 ਜੁਲਾਈ (ਸ.ਬ.)  ਅਮਰੀਕੀ ਸੰਸਦ ਕਮੇਟੀ ਨੇ ਅਮਰੀਕਾ-ਮੈਕਸੀਕੋ ਸੀਮਾ ਤੇ ਕੰਧ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਬਿੱਲ ਪੇਸ਼ ਕੀਤਾ ਹੈ| ਡੋਨਾਲਡ ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਇਹ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ| ਸਦਨ ਦੀ ਅਨੁਮੋਦਨ ਕਮੇਟੀ ਦੇ ਇਸ ਕਦਮ ਤੇ ਟਰੰਪ ਪ੍ਰਸ਼ਾਸਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਡੈਮੋਕ੍ਰੈਟਿਕ ਨਾਲ ਫਿਰ ਤੋਂ ਟਕਰਾਅ ਹੋਇਆ ਜੋ ਕੰਧ ਬਣਾਉਣ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਲਈ ਵਿੱਤ ਪੋਸ਼ਣ ਦੀ ਰਾਹ ਵਿਚ ਰੁਕਾਵਟ ਪਾ ਰਹੇ ਹਨ|
ਬੀਤੇ ਸਾਲ ਚੋਣ ਮੁਹਿੰਮ ਦੌਰਾਨ ਟਰੰਪ ਨੇ ਕਿਹਾ ਸੀ ਕਿ ਮੈਕਸੀਕੋ ਇਸ ਦੀਵਾਰ ਲਈ ਰਾਸ਼ੀ ਦੇਵੇਗਾ ਪਰ ਉਹ ਇਸ ਲਈ ਕਦੇ ਇਕ ਗੰਭੀਰ ਯੋਜਨਾ ਲੈ ਕੇ ਨਹੀਂ ਆਏ| ਇਸ ਦੀ ਜਗ੍ਹਾ ਕੰਧ ਲਈ 1.6 ਅਰਬ ਡਾਲਰ ਦੀ ਇਕਮੁਸ਼ਤ ਰਾਸ਼ੀ ਸਰਕਾਰ ਦੇ ਕਰੀਬ 20 ਹਜ਼ਾਰ ਅਰਬ ਦੇ ਕਰਜ਼ ਤੇ ਹੋਰ ਭਾਰ ਵਧਾਏਗੀ| ਇਸ ਬਿੱਲ ਨੂੰ ਸਦਨ ਵਿਚ ਰੱਖੇ ਜਾਣ ਦੇ ਤੁਰੰਤ ਬਾਅਦ ਡੈਮੋਕ੍ਰੇਟਸ ਨੇ ਤੁਰੰਤ ਹੀ ਇਸ ਵਿਰੁੱਧ ਲੜਨ ਦਾ ਸੰਕੇਤ ਦਿੱਤਾ ਹੈ|

Leave a Reply

Your email address will not be published. Required fields are marked *