ਅਮਰੀਕੀ ਸੰਸਦ ਨੇ ਪਾਸ ਕੀਤਾ ਰੱਖਿਆ ਬਿੱਲ, ਦਿੱਤਾ ਭਾਰਤ ਨਾਲ ਚੰਗੇ ਸਬੰਧਾਂ ਉਤੇ ਜ਼ੋਰ

ਵਾਸ਼ਿੰਗਟਨ 2 ਅਗਸਤ (ਸ.ਬ.) ਅਮਰੀਕੀ ਸੰਸਦ ਨੇ ਬੀਤੇ ਦਿਨੀਂ 716 ਅਰਬ ਡਾਲਰ ਦਾ ਰੱਖਿਆ ਬਿੱਲ ਪਾਸ ਕੀਤਾ| ਇਸ ਬਿੱਲ ਵਿਚ ਭਾਰਤ ਨਾਲ ਦੇਸ਼ ਦੀ ਰੱਖਿਆ ਭਾਈਵਾਲੀ ਮਜ਼ਬੂਤ ਕਰਨ ਦੀ ਗੱਲ ਕਹੀ ਗਈ ਹੈ| ਓਬਾਮਾ ਪ੍ਰਸ਼ਾਸਨ ਨੇ ਭਾਰਤ ਨੂੰ ਸਾਲ 2016 ਵਿਚ ਅਮਰੀਕਾ ਦਾ ਖਾਸ ਰੱਖਿਆ ਭਾਈਵਾਲ ਹੋਣ ਦਾ ਦਰਜਾ ਦਿੱਤਾ ਸੀ| ਅਮਰੀਕੀ ਕਾਂਗਰਸ ਵਿਚ ਸਾਲ 2019 ਵਿੱਤ ਸਾਲ ਲਈ ਜੌਨ ਐੱਸ ਮੈਕੇਨ ਕੌਮੀ ਰੱਖਿਆ ਅਧਿਕਾਰ ਕਾਨੂੰਨ (ਐਨ.ਟੀ.ਏ.ਏ.) ਕੁੱਲ 10 ਵੋਟਾਂ ਦੇ ਮੁਕਾਬਲੇ 87 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ| ਸਦਨ ਨੇ ਬੀਤੇ ਹਫਤੇ ਬਿੱਲ ਪਾਸ ਕੀਤਾ ਸੀ, ਹੁਣ ਇਹ ਕਾਨੂੰਨ ਬਣਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਲਈ ਵ੍ਹਾਈਟ ਹਾਊਸ ਜਾਵੇਗਾ|
ਪ੍ਰਤੀਨਿਧੀ ਸਭਾ ਅਤੇ ਸੈਨੇਟ ਨੇ ਸੰਯੁਕਤ ਕਾਨਫਰੰਸ ਰਿਪੋਰਟ ਵਿਚ ਕਿਹਾ ਕਿ ਅਮਰੀਕਾ ਨੂੰ ਭਾਰਤ ਨਾਲ ਖਾਸ ਰੱਖਿਆ ਹਿੱਸੇਦਾਰੀ ਮਜ਼ਬੂਤ ਕਰਨੀ ਚਾਹੀਦੀ ਹੈ| ਦੋਹਾਂ ਦੇਸ਼ਾਂ ਨੂੰ ਅਜਿਹੀ ਹਿੱਸੇਦਾਰੀ ਕਰਨੀ ਚਾਹੀਦੀ ਹੈ ਜੋ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਰਣਨੀਤਕ ਅਤੇ ਤਾਲਮੇਲ ਵਾਲੀਆਂ ਭਾਵਨਾਵਾਂ ਨੂੰ ਵਧਾ ਸਕੇ| ਕਾਂਗਰਸ ਦੇ ਦੋਹਾਂ ਸਦਨਾਂ ਵਿਚ ਪਾਸ ਐਨ.ਡੀ.ਏ.ਏ.-2019 ਮੁਤਾਬਕ ਬਿੱਲ ਵਿਚ ਅਮਰੀਕੀ ਸਰਕਾਰ ਨੂੰ ਮਨੁੱਖੀ ਅਤੇ ਆਫਤ ਰਾਹਤ ਪ੍ਰਤੀਕਿਰਿਆ ਤੇ ਸਹਿਯੋਗ ਅਤੇ ਤਾਲਮੇਲ ਬਿਹਤਰ ਕਰਨ, ਫਾਰਸ ਦੀ ਖਾੜੀ, ਹਿੰਦ ਮਹਾਸਾਗਰ ਖੇਤਰ ਅਤੇ ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿਚ ਭਾਰਤ ਨਾਲ ਵਾਧੂ ਸਾਂਝਾ ਅਭਿਆਸ ਕਰਨ ਅਤੇ ਸੁਰੱਖਿਆ ਅਤੇ ਸਥਿਰਤਾ ਨੂੰ ਵਧਾਵਾ ਦੇਣ ਲਈ ਸਹਿਯੋਗੀ ਕੋਸ਼ਿਸ਼ਾਂ ਵਧਾਉਣ ਦਾ ਪ੍ਰਬੰਧ ਹੈ| ਬਿੱਲ ਮੁਤਾਬਕ ਕਾਂਗਰਸ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਜਾਪਾਨ, ਭਾਰਤ, ਆਸਟ੍ਰੇਲੀਆ ਅਤੇ ਹੋਰ ਸਾਥੀਆਂ ਤੇ ਹਿੱਸੇਦਾਰਾਂ ਨਾਲ ਮਿਲ ਕੇ ਮੁਕਤ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ ਦੇ ਮੁੱਲ ਬਰਕਰਾਰ ਰੱਖਣ ਦੀ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ|

Leave a Reply

Your email address will not be published. Required fields are marked *