ਅਮਰੀਕੀ ਹਵਾਈ ਹਮਲਿਆਂ ਦੌਰਾਨ ਅਲ ਕਾਇਦਾ ਨਾਲ ਜੁੜਿਆ ਇਕ ਅੱਤਵਾਦੀ ਹਲਾਕ

ਵਾਸ਼ਿੰਗਟਨ, 15 ਜੂਨ (ਸ.ਬ.) ਉੱਤਰੀ ਅਫਰੀਕੀ ਦੇਸ਼ ਲੀਬੀਆ ਨਾਲ ਮਿਲ ਕੇ ਕੰਮ ਕਰ ਰਹੀ ਅਮਰੀਕੀ ਸੁਰੱਖਿਆ ਫੌਜ ਨੇ ਬਾਨੀ ਵਾਲਿਦ ਦੇ ਦੱਖਣੀ-ਪੂਰਬੀ ਇਲਾਕੇ ਵਿੱਚ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਸਾਥੀ ਸਮੂਹ ਖਿਲਾਫ ਹਵਾਈ ਹਮਲੇ ਕੀਤੇ| ਇਸ ਵਿੱਚ ਇਕ ਅੱਤਵਾਦੀ ਢੇਰ ਹੋ ਗਿਆ ਹੈ| ਅਮਰੀਕੀ ਫੌਜ ਨੇ ਇਕ ਇੰਟਰਵੀਊ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ|
ਅਮਰੀਕੀ-ਅਫਰੀਕੀ ਕਮਾਂਡ ਅਜੇ ਹਵਾਈ ਹਮਲੇ ਦੇ ਨਤੀਜਿਆਂ ਦਾ ਜਾਇਜ਼ਾ ਲੈ ਰਹੀ ਹੈ, ਜਿਸ ਨੂੰ ਇਸਲਾਮਕ ਮਗਰਿਬ ਵਿੱਚ ਅਲਕਾਇਦਾ ਨੂੰ ਰੁਕਾਵਟ ਪਹੁੰਚਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ| ਫੌਜ ਨੇ ਸੰਗਠਨ ਦੇ ਅੱਤਵਾਦੀਆਂ ਨੂੰ ਕਾਰਵਾਈ ਦੀ ਸੁਤੰਤਰਤਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ| ਮਾਰੇ ਗਏ ਅੱਤਵਾਦੀ ਦੀ ਪਹਿਚਾਣ ਨਹੀਂ ਹੋ ਸਕੀ ਹੈ| ਫੌਜ ਮੁਤਾਬਕ ਇਸ ਹਮਲੇ ਵਿੱਚ ਕੋਈ ਨਾਗਰਿਕ ਜ਼ਖਮੀ ਨਹੀਂ ਹੋਇਆ| ਇਹ ਹਮਲਾ ਤ੍ਰਿਪੋਲੀ ਤੋਂ 160 ਕਿਲੋਮੀਟਰ ਦੱਖਣੀ-ਪੂਰਬੀ ਇਲਾਕੇ ਵਿੱਚ ਅਤੇ ਬਾਨੀ ਵਾਲਿਦ ਤੋਂ 80 ਕਿਲੋਮੀਟਰ ਦੱਖਣੀ-ਪੂਰਬੀ ਇਲਾਕੇ ਵਿੱਚ ਹੋਇਆ| ਅਲ ਕਾਇਦਾ ਦੇ ਖਿਲਾਫ ਇਸਲਾਮਕ ਮਗਰੀਬ ਵਿੱਚ ਹਾਲ ਦੇ ਮਹੀਨੇ ਵਿੱਚ ਇਹ ਦੂਜਾ ਹਮਲਾ ਸੀ| ਇਸ ਸਾਲ ਪਿਛਲੀ 24 ਮਾਰਚ ਨੂੰ ਹੋਏ ਅਮਰੀਕੀ ਹਮਲੇ ਵਿੱਚ ਸਮੂਹ ਦਾ ਇਕ ਉੱਚ ਕਮਾਂਡਰ ਮੂਸਾ ਅਬੂ ਦਾਊਦ ਮਾਰਿਆ ਗਿਆ ਸੀ|

Leave a Reply

Your email address will not be published. Required fields are marked *