ਅਮਰੀਕੀ ਹੋਲੋਕਾਸਟ ਮਿਊਜ਼ੀਅਮ ਨੇ ਸੂ ਚੀ ਤੋਂ ਮਨੁੱਖੀ ਸਨਮਾਨ ਲਿਆ ਵਾਪਸ

ਵਾਸ਼ਿੰਗਟਨ, 8 ਮਾਰਚ (ਸ.ਬ.) ਅਮਰੀਕਾ ਦੇ ਹੋਲੋਕਾਸਟ ਸਮਾਰਕ ਮਿਊਜ਼ੀਅਮ ਨੇ ਮਿਆਂਮਾਰ ਦੀ ਨੇਤਾ ਆਗ ਸਾਨ ਸੂ ਚੀ ਨੂੰ ਦਿੱਤਾ ਵੱਕਾਰੀ ਮਨੁੱਖੀ ਸਨਮਾਨ ਵਾਪਸ ਲੈ ਲਿਆ ਹੈ| ਮਿਊਜ਼ੀਅਮ ਨੇ ਸੂ ਚੀ ਤੇ ਰੋਹਿੰਗਿਆ ਮੁਸਲਮਾਨਾਂ ਵਿਰੁੱਧ ਚੱਲ ਰਹੇ ਨਸਲੀ ਖਾਤਮੇ ਨੂੰ ਰੋਕਣ ਲਈ ਬਹੁਤ ਘੱਟ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਇਹ ਸਨਮਾਨ ਵਾਪਸ ਲਿਆ ਹੈ|
ਦੇਸ਼ ਦੀ ਮਿਲਟਰੀ ਤਾਨਾਸ਼ਾਹੀ ਵਿਰੁੱਧ ਆਪਣੇ ਲੰਬੇ ਸੰਘਰਸ਼ ਦੇ ਕਾਰਨ ਸਾਲ 1991 ਵਿਚ ਨੋਬੇਲ ਸ਼ਾਂਤੀ ਪੁਰਸਕਾਰ ਪਾਉਣ ਵਾਲੀ ਸੂ ਚੀ ਨੂੰ ”ਸਾਹਸੀ ਅਗਵਾਈ ਅਤੇ ਤਾਨਾਸ਼ਾਹੀ ਦਾ ਵਿਰੋਧ ਕਰਨ ਦੌਰਾਨ ਨਿੱਜੀ ਬਲੀਦਾਨ ਦੇਣ, ਬਰਮਾ ਦੇ ਲੋਕਾਂ ਦੀ ਆਜ਼ਾਦੀ ਅਤੇ ਸਨਮਾਨ ਲਈ ਲੜਨ” ਕਾਰਨ 6 ਸਾਲ ਪਹਿਲਾਂ ‘ਹੋਲੋਕਾਸਟ ਮਿਊਜ਼ੀਅਮ ਏਲੀ ਵਿਸੇਲ’ ਪੁਰਸਕਾਰ ਦਿੱਤਾ ਗਿਆ ਸੀ| ਹੁਣ ਮਿਊਜ਼ੀਅਮ ਦਾ ਕਹਿਣਾ ਹੈ ਕਿ ਮਿਆਂਮਾਰ ਦੀ ਫੌਜ ਵੱਲੋਂ ਰੋਹਿੰਗਿਆ ਭਾਈਚਾਰੇ ਦੇ ਲੋਕਾਂ ਵਿਰੁੱਧ ”ਕਤਲੇਆਮ ਦੇ ਵੱਧਦੇ ਸਬੂਤਾਂ” ਕਾਰਨ ਉਹ ਸੂ ਚੀ ਨੂੰ ਦਿੱਤਾ ਸਨਮਾਨ ਵਾਪਸ ਲੈ ਰਿਹਾ ਹੈ|
ਮਿਊਜ਼ੀਅਮ ਨੇ ਸੂ ਚੀ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਸਾਰਿਆਂ ਵਾਂਗ ਉਨ੍ਹਾਂ ਨੇ ਵੀ ਰੋਹਿੰਗਿਆ ਮਾਮਲੇ ਵਿਚ ਸੂ ਚੀ ਤੋਂ ਕਾਰਵਾਈ ਦੀ ਆਸ਼ਾ ਕੀਤੀ ਸੀ ਪਰ ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ| ਇੱਥੋਂ ਤੱਕ ਕਿ ਸਿਆਸੀ ਦਲਾਂ ਨੇ ਸੰਯੁਕਤ ਰਾਸ਼ਟਰ ਦੇ ਜਾਂਚ ਕਰਤਾਵਾਂ ਦੇ ਨਾਲ ਸਹਿਯੋਗ ਕਰਨ ਤੋਂ ਵੀ ਇਨਕਾਰ ਕਰ ਦਿੱਤਾ|

Leave a Reply

Your email address will not be published. Required fields are marked *